ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਣ ਦਾ ਦਿੱਤਾ ਸੁਨੇਹਾ
ਧੂਰੀ, 25 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਿਛਲੇ ਸਾਲ ਸੁਨਾਮ ਵਿਖੇ ਬੋਰਵੈਲ ਵਿੱਚ ਡਿੱਗੇ ਫਤਿਹਵੀਰ ਨਾਮੀ ਬੱਚੇ ਦੀ ਯਾਦ ਵਿੱਚ ਪਿੰਡ ਬੇਨੜਾ ਵਿਖੇ
ਐਨ.ਆਰ.ਆਈ ਕ੍ਰਿਕੇਟ ਕੱਪ ਬੇਨੜਾ ਦੇ ਬੈਨਰ ਹੇਠ 5 ਰੋਜ਼ਾ ਕ੍ਰਿਕੇਟ ਟੂਰਨਾਮੈਂਟ ਅਤੇ ਅੰਤਿਮ 5ਵੇਂ ਦਿਨ ਤਾਸ਼ ਦੀ ਖੇਡ ਸੀਪ ਦੇ ਮੁਕਾਬਲਿਆਂ ਦਾ ਆਯੋਜਨ ਬੇਨੜਾ ਦੇ ਐਨ.ਆਰ.ਆਈ ਨੌਜਵਾਨਾਂ ਦੇ ਵੱਡਮੁੱਲੇ ਸਹਿਯੋਗ ਨਾਲ ਸ਼ੁਰੂ ਹੋਇਆ।29 ਦਸੰਬਰ ਤੱਕ ਚੱਲਣ ਵਾਲੇ ਇਸ ਕ੍ਰਿਕੇਟ ਟੂਰਨਾਮੈਂਟ ਦੇ ਪਹਿਲੇ ਦਿਨ ਦੀ ਸ਼ੁਰੂਆਤ ਮੌਕੇ ਬੇਨੜਾ ਦੇ ਨੌਜਵਾਨ ਬੱਬਲ ਬੇਨੜਾ ਨੇ ਦੱਸਿਆ ਕਿ ਪਿੰਡ ਬੇਨੜਾ ਦੇ ਕਨੇਡਾ ਜਾ ਕੇ ਵੱਸੇ ਮਨਪ੍ਰੀਤ ਦਿਓਲ, ਅੰਮ੍ਰਿਤ ਢਿੱਲੋਂ, ਹੈਰੀ ਘੁਮਾਣ, ਲਖਵਿੰਦਰ ਦਿਓਲ, ਤੇਜਿੰਦਰ ਖੰਗੂੜਾ, ਸੁਰਜੀਤ ਦਿਓਲ, ਰਛਪਾਲ ਕਨੇਡਾ, ਪਰਦੀਪ ਕਨੇਡਾ, ਦਵਿੰਦਰ ਕਨੇਡਾ ਅਤੇ ਗਗਨ ਯੂ.ਐਸ.ਏ ਵੱਲੋਂ ਲੱਖਾਂ ਰੁਪਏ ਖਰਚ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦਿਆਂ ਹਰ ਸਾਲ ਕ੍ਰਿਕੇਟ ਟੂਰਨਾਮੈਂਟ ਕਰਵਾਏ ਜਾਂਦੇ ਹਨ।
ਇਸ ਮੌਕੇ ਕਾਸ਼ੀ ਦਿਓਲ, ਹਰਜਿੰਦਰ ਦਿਓਲ, ਰਾਣਾ ਦਿਓਲ, ਗੁਰਵਿੰਦਰ ਦਿਓਲ, ਭੁਪਿੰਦਰ ਦਿਓਲ ਅਤੇ ਸਮਨ ਦਿਓਲ ਨੇ ਦੱਸਿਆ ਕਿ ਇਹਨਾਂ ਕ੍ਰਿਕੇਟ ਮੁਕਾਬਲਿਆਂ ਵਿੱਚ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਦੂਜਾ ਇਨਾਮ 51 ਹਜ਼ਾਰ ਰੁਪਏ ਦਾ ਰੱਖਿਆ ਗਿਆ ਹੈ ਅਤੇ ਮੈਨ ਆਫ ਦੀ ਸੀਰੀਜ ਖਿਡਾਰੀ ਨੂੰ ਇੱਕ ਮੋਟਰਸਾਈਕਲ ਇਨਾਮ ਵਿੱਚ ਦਿੱਤਾ ਜਾਵੇਗਾ।ਕੜਾਕੇ ਦੀ ਸਰਦੀ ਵਿੱਚ ਪੰਜਾਬ ਦੇ ਪ੍ਰਸਿੱਧ ਕਮੈਂਟਰ ਕਮਲ ਦੀ ਕਮੈਂਟਰੀ ਨੇ ਦਰਸ਼ਕਾਂ ਨੂੰ ਬੰਨ੍ਹਿਆ ਹੋਇਆ ਸੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media