ਹਜ਼ੂਰ ਸਾਹਿਬ (ਨੰਦੇੜ), 25 ਦਸੰਬਰ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸਕੂਲੀ ਬੱਚਿਆਂ ਦੇ ਦਸਤਾਰ
ਮੁਕਾਬਲਿਆਂ ਤੋਂ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਸਪਤਾਹ ਦੀ ਸ਼ੁਰੂਆਤ ਕੀਤੀ ਗਈ।28 ਦਸੰਬਰ ਤਕ ਵੱਖ-ਵੱਖ ਪ੍ਰੋਗਰਾਮਾਂ ਨਾਲ ਇਸ ਮਹਾਨ ਸ਼ਹਾਦਤ ਦਾ ਪ੍ਰਚਾਰ ਕੀਤਾ ਜਾਵੇਗਾ।23 ਦਸੰਬਰ ਨੂੰ ਤਖ਼ਤ ਸਚਖੰਡ ਸਾਹਿਬ ਦੇ ਪੰਜ ਪਿਆਰੇ ਬਾਬਾ ਰਾਮ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਏ.ਸੀ ਹਾਲ ‘ਚ ਦਸ ਗੁਰੁ ਸਾਹਿਬਾਨ ਅਤੇ ਚਾਰਸਾਹਿਬਜਾਦਿਆਂ ਦੀ ਤਸਵੀਰ ‘ਤੇ ਫੁੱਲ ਚੜਾ ਕੇ ਅਤੇ ਦੀਪ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਇਸ ਵੇਲੇ ਬੋਰਡ ਦੇ ਮੈਂਬਰ ਗੁਰਮੀਤ ਸਿੰਘ ਮਹਾਜਨ, ਭਾਗਇੰਦਰ ਸਿੰਘ ਘੜੀਸਾਜ਼, ਬੋਰਡ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ, ਸਰਦਾਰ ਡੀ.ਪੀ ਸਿੰਘ ਚਾਵਲਾ, ਰਣਜੀਤ ਸਿੰਘ ਚਿਰਾਗੀਆਂ, ਹਰਜੀਤ ਸਿੰਘ ਕੜੇਵਾਲੇ, ਕੁਲਪ੍ਰਕਾਸ਼ ਸਿੰਘ ਗ੍ਰੰਥੀ, ਭੀਮ ਸਿੰਘ ਬੇਲਥਰਵਾਲੇ, ਮਨਬੀਰ ਸਿੰਘ ਦਿੱਲੀਵਾਲੇ, ਗੁਰਦਰਸ਼ਨ ਸਿੰਘ, ਦਰਸ਼ਨ ਸਿੰਘ, ਪਾਰਸ ਸਿੰਘ ਸੁਖਮਨੀ, ਸਤਪਾਲ ਸਿੰਘ ਸਿਲੇਦਾਰ, ਸੁਖਮਿੰਦਰ ਸਿੰਘ ਸ਼ਾਹੂ, ਸੁਰਾਜ ਸਿੰਘ, ਮਹਿੰਦਰ ਸਿੰਘ ਰਾਮਗੜੀਆ ਆਦਿ ਹਾਜਰ ਸਨ।ਰਵਿੰਦਰ ਸਿੰਘ ਨੇ ਇਸ ਵੇਲੇ ਦਸਤਾਰ ਪ੍ਰਤੀਯੋਗਿਤਾ ਰਾਹੀਂ ਸਕੂਲੀ ਵਿਦਿਆਰਥੀਆਂ ਵਿੱਚ ਬੋਰਡ ਵਲੋਂ ਪ੍ਰਚਾਰ ਪ੍ਰਸਾਰ ਦੀ ਕੋਸ਼ਿਸ਼ਾਂ ਦਾ ਜਿਕਰ ਕੀਤਾ।ਸਕੂਲੀ ਬੱਚਿਆਂ ਨੇ ਵੱਡੀ ਗਿਣਤੀ ‘ਚ ਦਸਤਾਰ ਮੁਕਾਬਲੇ ਵਿੱਚ ਹਿੱਸਾ ਲਿਆ।
24 ਦਸੰਬਰ ਨੂੰ ਪੋਸਟਰ ਮੇਕਿੰਗ (ਚਿਤਰਕਲਾ) ਮੁਕਾਬਲਾ ਵੀ ਰੱਖਿਆ ਗਿਆ।ਮਿਤੀ 27-12-2019 ਨੂੰ ਤਖ਼ਤ ਸਾਹਿਬ ‘ਤੇ ਕੀਰਤਨ ਦਰਬਾਰ ਵੀ ਰੱਖਿਆ ਗਿਆ ਹੈ।ਜਿਸ ਵਿਚ ਭਾਈ ਸੰਤੋਖ ਸਿੰਘ ਜਲੰਧਰ ਵਾਲੇ ਕੀਰਤਨ ਦਰਬਾਰ ਰਾਹੀਂ ਚਾਰ ਸਾਹਿਬਜਾਦਿਆਂ ਨੂੰ ਸਮਰਪਿਤ ਕਰੇਗਾ। ਮਿਤੀ 28-12-2019 ਨੂੰ ਸਵੇਰੇ 10.45 ਵਜੇ ਤੋਂ 11.00 ਵਜੇ ਤੱਕ ਤਖ਼ਤ ਸਚਖੰਡ ਸਾਹਿਬ ਵਿਖੇ ਮੂਲਮੰਤਰ ਜਾਪ ਹੋਏਗਾ ਅਤੇ ਸਾਰੇ ਵਿਸ਼ਵ ਨੂੰ ਇਸ ਵੇਲੇ ਭਾਰਤੀ ਸਮੇਂ ਅਨੁਸਾਰ ਮੂਲਮੰਤਰ ਜਾਪੁ ‘ਚ ਹਿੱਸਾ ਲੈਣ ਦੀ ਬੇਨਤੀ ਤਖ਼ਤ ਸਾਹਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ, ਪੰਜ ਪਿਆਰੇ ਸਾਹਿਬਾਨ , ਬੋਰਡ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਤੇ ਪ੍ਰਬੰਧਕਾਂ ਨੇ ਕੀਤੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media