Friday, February 27, 2026

ਅਗਾਪੇ ਮਸੀਹੀ ਸਤਿਸੰਗ ਸਮਰਾਲਾ ਵਲੋਂ ਨੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ

ਸਮਰਾਲਾ, 25 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਅਗਾਪੇ ਮਸੀਹੀ ਸਤਿਸੰਗ ਬਹਿਲੋਲਪੁਰ ਰੋਡ ਸਮਰਾਲਾ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ PPNJ25122019112ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ‘ਚ ਮਨਾਇਆ ਗਿਆ।ਬੱਚਿਆਂ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ‘ਤੇ ਗੀਤ ਤੇ ਭਜਨ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ।ਦੋਰਾਹੇ ਤੋਂ ਆਈ ਸੰਗਤ ਦੇ ਬੱਚਿਆਂ ਤੇ ਵੱਡਿਆਂ ਨੇ ਗਿੱਧਾ ਤੇ ਭੰਗੜਾ ਪਾ ਕੇ ਪ੍ਰਭੂ ਦੀ ਮਹਿਮਾ ਗਾਈ।ਪਾਸਟਰ ਮਦਨ ਲਾਲ ਸਮਰਾਲਾ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਬਾਰੇ ਪਵਿੱਤਰ ਬਾਈਬਲ ਵਿਚੋਂ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿਚ ਮਨੁੱਖ ਜਾਤੀ ਦੇ ਪਾਪਾਂ ਨੂੰ ਮਿਟਾਉਣ ਦੇ ਲਈ ਇਸ ਸੰਸਾਰ ਵਿਚ ਆਏ ਸਨ।ਉਹਨਾਂ ਨੇ ਲੋਕਾਂ ਨੂੰ ਆਪਸੀ ਭਾਈਚਾਰੇ, ਪ੍ਰੇਮ ਤੇ ਇਕ ਦੂਜੇ ਦੇ ਹਮਦਰਦ ਅਤੇ ਦੁਖੀਆਂ ਤੇ ਲਾਚਾਰਾਂ ਲਈ ਹਮਦਰਦੀ ਦਾ ਮਸੀਹਾ ਬਣਨਾ ਸਿਖਾਇਆ।ਸਮਾਗਮ ਵਿਚ ਪ੍ਰਚਾਰਕ ਵਜੋਂ ਡਾ. ਅਲੈਕਸ ਅਬਰਾਹਮ ਪਾਸਟਰ ਵੌਰਲ ਦਾਨੀਵੇਲ (ਡਾਇਰੈਕਟਰ ਉਪਰੇਸ਼ਨ ਅਗਾਪੇ) ਪੁੱਜੇ।

PPNJ2512201911ਜਿਨ੍ਹਾਂ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਆਪਸ ਵਿਚ ਪ੍ਰੇਮ ਮੁਹੱਬਤ ਵਿਚ ਰਹਿਣ ਦੀ ਜ਼ਰੂਰਤ ਹੈ ਅਤੇ ਆਪਣੇ ਦੇਸ਼ ਦੀ ਆਪਣੇ ਸੂਬੇ ਦੀ ਅਤੇ ਸਮਰੱਥ ਸੰਸਾਰ ਦੀ ਖੁਸ਼ਹਾਲੀ ਤਰੱਕੀ ਉਨਤੀ ਅਤੇ ਸਾਂਤੀ ਲਈ ਪ੍ਰਾਥਨਾ ਕਰਨ ਦੀ ਜ਼ਰੂਰਤ ਹੈ ਅਤੇ ਉਹਨਾਂ ਦੇ ਬਾਅਦ ਵਿਚ ਦੇਸ਼ ਦੀਆਂ ਤਿੰਨੇ ਸੈਨਾ ਦੇ ਲਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਸਮੂਹ ਆਗੂਆਂ ਦੇ ਲਈ ਪ੍ਰਾਥਨਾ ਕੀਤੀ ਅਤੇ ਸਮੂਹ ਸੰਗਤ ਨੂੰ ਬਾਈਬਲ ਦੁਆਰਾ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਜਿਨ੍ਹਾਂ ਵਿਚ ਅਮਰੀਕ ਸਿੰਘ ਢਿੱਲੋਂ ਕਾਂਗਰਸੀ ਵਿਧਾਇਕ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਸੁਖਵੀਰ ਸਿੰਘ ਪੱਪੀ ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ, ਰਮਨ ਵਡੇਰਾ ਪ੍ਰਧਾਨ ਯੂਥ ਵਿੰਗ ਸ਼ਿਵ ਸੈਨਾ ਪੰਜਾਬ, ਪਵਨ ਸਹੋਤਾ ਪ੍ਰਧਾਨ ਭਾਵਧਸ ਸਮਰਾਲਾ, ਸਨੀ ਦੁਆ, ਸੁੰਦਰ ਕਲਿਆਣ, ਸ਼ੰਟੀ ਬੇਦੀ ਕੌਂਸਲਰ ਸਾਰੇ ਕੌਂਸਲਰ, ਰਿਟਾ: ਇੰਸਪੈਕਟਰ ਗਰੀਬ ਦਾਸ, ਰਜਿੰਦਰ ਕੁਮਾਰ ਕਾਂਗਰਸੀ ਆਗੂ, ਸਤਵੀਰ ਸਿੰਘ ਸੇਖੋਂ, ਗੁਰਦੀਪ ਸਿੰਘ ਰਾਏ ਪ੍ਰਿੰਸੀਪਲ ਸਟੇਟ ਐਵਾਰਡੀ, ਕੰਵਰ ਓਂਕਾਰ ਸਿੰਘ ਨਰੂਲਾ ਚੇਅਰਮੈਨ ਹਿਊਮਨ ਰਾਈਟਸ ਪ੍ਰੋਡਕਸ਼ਨ ਕੌਂਸਲ ਰਜਿ: ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਨੰਨੇ ਮੁੰਨੇ ਬੱਚਿਆਂ ਤੇ ਸਾਂਤਾ ਕਲਾਜ਼ ਨੇ ਰੰਗਾ ਰੰਗ ਪ੍ਰੋਗਰਾਮ ਕਰਕੇ ਸੰਗਤ ਨੂੰ ਨਿਹਾਲ ਕੀਤਾ।
            ਪਾਸਟਰ ਹਰਪਾਲ ਸਿੰਘ, ਪਾਸਟਰ ਰੇਸਮ ਸਿੰਘ, ਪਾਸਟਰ ਮਨਜੀਤ ਸਿੰਘ, ਪਾਸਟਰ ਅਸ਼ੋਕ ਸਿੰਘ, ਪਾਸਟਰ ਬਹਾਦਰ ਸਿੰਘ, ਬੀਬੀ ਕਾਂਤਾ ਰਾਣੀ, ਪਾਸਟਰ ਜਸਵੀਰ ਸਿੰਘ, ਪਾਸਟਰ ਰੇਸ਼ਮ ਸਿੰਘ, ਮਨਜੀਤ ਸਿੰਘ, ਲੱਖਵੰਤ ਸਿੰਘ ਆਪਣੀ ਆਪਣੀ ਸੰਗਤ ਨੂੰ ਲੈ ਕੇ ਪਹੁੰਚੇ।ਪਾਸਟਰ ਮਦਨ ਲਾਲ ਅਤੇ ਜਸਵੀਰ ਸਿੰਘ ਮੁੱਖ ਸੇਵਾਦਰ ਅਗਾਪਾ ਮਸੀਹ ਸਤਿਸੰਗ ਘਰ (ਚਰਚ) ਸਮਰਾਲਾ ਨੇ ਸਭਨਾਂ ਦਾ ਧੰਨਵਾਦ ਕੀਤਾ।ਪ੍ਰਭੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
              ਇਸ ਮੌਕੇ ਨਰੇਸ਼ ਕੁਮਾਰ ਪ੍ਰਧਾਨ, ਹਰਪਾਲ ਸਿੰਘ, ਜਸਵੀਰ ਸਿੰਘ ਹੇਡੋਂ, ਬਹਾਦਰ ਸਿੰਘ, ਸੁਸ਼ੀਲ ਕੁਮਾਰ, ਗੁਰਮੀਤ ਕੌਰ, ਮਨਜੀਤ ਸਿੰਘ, ਮਲਕੀਤ ਮਸੀਹ, ਰੇਸ਼ਮ ਸਿੰਘ, ਪਾਸਟਰ ਅਰਜਨ ਸਾਰਨੀ, ਬਲਜਿੰਦਰ ਸਿੰਘ, ਜਸਵੀਰ ਸਿੰਘ ਗਹਿਲੇਵਾਲ, ਪਰਮਜੀਤ ਸਿੰਘ ਬੌਬੀ, ਭਵਨਜੀਤ ਢੰਡ, ਲਖਪਤ ਰਾਏ, ਕੈਪਟਨ ਪ੍ਰੀਤਮ ਸਿੰਘ, ਅਸ਼ੋਕ ਕੁਮਾਰ ਬੌਦਲੀ, ਧਰਮਪਾਲ ਵਰਮਾ, ਦਰਸ਼ਨ ਸਿੰਘ, ਮੋਹਣ ਸਿੰਘ, ਸਾਬਕਾ ਸਰੰਪਚ ਅਮਰ ਸਿੰਘ, ਸੈਮੁਅਲ ਪ੍ਰਧਾਨ ਯੂਥ, ਬਹਾਦਰ ਸਿੰਘ, ਗੁਰਮੀਤ ਕੌਰ ਦੋਰਾਹਾ, ਮਨਜੀਤ ਸਿੰਘ ਨੇ ਸੇਵਾਦਾਰ ਵਜੋਂ ਸੇਵਾ ਨਿਭਾਈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply