Thursday, December 12, 2024

ਸਰਕਾਰੀ ਸਕੂਲਾਂ ਦੇ ਮੁਖੀਆਂ ਵਲੋਂ ਰਿਫਰੈਸ਼ਰ ਕੋਰਸ ਦੌਰਾਨ ਈ ਰਿਪੋਰਟਾਂ ਪੇਸ਼

ਪਟਿਆਲਾ, 8 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਦੇ ਅਪਰ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਦਾ ਵਿਭਾਗੀ ਹਦਾਇਤਾਂPPNJ0801202016 ਅਨੁਸਾਰ ਦੋ ਰੋਜ਼ਾ ਰਿਫਰੈਸ਼ਰ ਕੋਰਸ ਸਸਸਸ ਮਲਟੀਪਰਪਜ਼ (ਲੜਕੇ) ਪਾਸੀ ਰੋਡ ਅਤੇ ਸਸਸਸ ਮਲਟੀਪਰਪਜ਼ (ਕੰਨਿਆ) ਮਾਡਲ ਟਾਊਨ ਪਟਿਆਲਾ ਵਿਖੇ 7 ਤੋਂ 8 ਜਨਵਰੀ ਤੱਕ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਕੁਲਭੂਸ਼ਨ ਸਿੰਘ ਬਾਜਵਾ ਦੀ ਅਗਵਾਈ ’ਚ ਲਗਾਇਆ ਗਿਆ।ਜਿਸ ਵਿਚ ਸਕੂਲ ਮੁਖੀਆਂ ਵਲੋਂ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਰਾਹੀਂ ਆਪਣੇ-ਆਪਣੇ ਸਕੂਲ ਦੇ ਵਿੱਦਿਅਕ ਪੱਖ ਅਤੇ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਉਨ੍ਹਾਂ ਵੱਲੋਂ ਮਾਰਚ 2020 ਵਿਚ ਹੋਣ ਜਾ ਰਹੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਸੌ ਫੀਸਦੀ ਨਤੀਜੇ ਦੀ ਪ੍ਰਾਪਤੀ ਲਈ ਬਣਾਏ ਐਕਸ਼ਨ ਪਲਾਨ ਬਾਰੇ ਵੀ ਸਾਰਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ।
ਇਸ ਮੌਕੇ ਕੁਲਭੂਸ਼ਨ ਸਿੰਘ ਬਾਜਵਾ ਨੇ ਸਕੂਲ ਮੁਖੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਹਰ ਸਕੂਲ ਮੁਖੀ ਵਲੋਂ ਬਹੁਤ ਵਧੀਆ ਪ੍ਰੈਜੈਨਟੇਸ਼ਨ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਜਿਵੇਂ ਪਟਿਆਲਾ ਪਿਛਲੀ ਵਾਰ ਵੀ ਨਤੀਜਿਆਂ ਵਿੱਚ ਮੋਹਰੀ ਕਤਾਰ ਵਿਚ ਰਿਹਾ ਸੀ ਉਸੇ ਤਰ੍ਹਾਂ ਇਸ ਵਾਰ ਵੀ ਪਟਿਆਲਾ ਮੋਹਰਲੀ ਕਤਾਰ ਵਿਚ ਆਵੇਗਾ।ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ 100 ਫੀਸਦੀ ਨਤੀਜੇ ਦੀ ਪ੍ਰਾਪਤੀ ਲਈ ਦਿਨ ਰਾਤ ਮਿਹਨਤ ਕਰਨ ਦੀ ਸਲਾਹ ਦਿੱਤੀ
ਇਸ ਮੌਕੇ ਡਿਪਟੀ ਡੀ.ਈ.ਓ ਮਨਜੀਤ ਸਿੰਘ, ਸੁਖਵਿੰਦਰ ਕੁਮਾਰ ਖੋਸਲਾ ਵੀ ਹਾਜ਼ਰ ਸਨ ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply