Sunday, July 19, 2026

ਪੰਜਾਬੀ ਅਧਿਐਨ ਸਕੂਲ ਵਲੋਂ ਨਾਵਲਕਾਰ ਨਿਰਮਲ ਸਿੰਘ ਬਾਰਡਰਨਾਮਾ ਦਾ ਸਨਮਾਨ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੂਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਨਿਰਮਲ ਸਿੰਘ Gndu1ਬਾਰਡਰਨਾਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
             ਵਿਭਾਗ ਦੇ ਮੁਖੀ ਡਾ. ਦਰਿਆ ਨੇ ਦੱਸਿਆ ਕਿ ਨਿਰਮਲ ਸਿੰਘ ਵਰਤਮਾਨ ਸਮੇਂ ਪੰਜਾਬੀ ਦੇ ਚਰਚਿਤ ਨਾਵਲਕਾਰਾਂ ਵਿਚੋਂ ਅਜਿਹੇ ਨਾਵਲਕਾਰ ਹਨ, ਜਿਨ੍ਹਾਂ ਨੇ ਪਾਕਿਸਤਾਨ ਨਾਲ ਸੰਬੰਧਿਤ ਆਪਣੇ ਜੀਵਨ ਅਨੁਭਵਾਂ ਨੂੰ ਬਾਰਡਰਨਾਮਾ ਨਾਵਲ ਰਾਹੀਂ ਗਲਪ ਵਿਚ ਢਾਲ ਕੇ ਖ਼ੂਬਸੂਰਤੀ ਨਾਲ ਪੇਸ਼ ਕੀਤਾ।ਡਾ. ਮਨਜਿੰਦਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨਿਰਮਲ ਸਿੰਘ ਨੇ 1947 ਵਿਚ ਹੋਈ ਪੰਜਾਬ ਦੀ ਵੰਡ ਵਿਚੋਂ ਉਪਜੇ ਪੰਜਾਬੀ ਸੰਵੇਦਨਾ ਦੇ ਦੁਖਾਂਤ ਨੂੰ ਪਾਕਿਸਤਾਨ ਦੀ ਧਰਤੀ ’ਤੇ ਹੱਡੀ ਹੰਢਾਇਆ ਅਤੇ ਉਸ ਦੀ ਸਾਹਿਤਕ ਪੇਸ਼ਕਾਰੀ ਕੀਤੀ।ਇਸ ਲਈ ਇਹ ਪੰਜਾਬੀਆਂ ਲਈ ਬੜਾ ਭਾਵਨਾਤਮਕ ਅਤੇ ਸੰਵੇਦਨਸ਼ੀਲਤਾ ਵਾਲਾ ਵਿਸ਼ਾ ਹੈ।
ਨਾਵਲਕਾਰ ਨਿਰਮਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਉਹਨਾਂ ਦੇ ਇਸ ਨਾਵਲ ’ਤੇ ਅਧਾਰਿਤ ਫ਼ਿਲਮ ਬਣਾਉਣ ਸੰਬੰਧੀ ਬਾਲੀਵੁੱਡ ਵਿਚ ਗੱਲਬਾਤ ਚੱਲ ਰਹੀ ਹੈ।                ਇਸ ਸਨਮਾਨ ਸਮੇਂ ਨਿਰਮਲ ਸਿੰਘ ਨਾਲ ਉਹਨਾਂ ਦੇ ਪਾਠਕ ਅਵਤਾਰ ਸਿੰਘ ਰੰਧਾਵਾ, ਕੇ.ਪੀ ਸਿੰਘ, ਰਵੀ ਕੁਮਾਰ ਅਤੇ ਪੰਕਜ ਸ਼ਰਮਾ ਤੋਂ ਇਲਾਵਾ ਪੰਜਾਬੀ ਅਧਿਐਨ ਸਕੂਲ ਦੇ ਅਧਿਆਪਕ, ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਸ਼ਾਮਿਲ ਸਨ।

Check Also

DAV Public School celebrates outstanding success in NEET UG 2026

Amritsar, July 18 (Punjab Post Bureau) – DAV Public School Lawrence Road is proud to …

Leave a Reply