Thursday, August 13, 2026

ਐਡਵੋਕੇਟ ਦੀਪਕ ਆਨੰਦ ਬਣੇ ਜਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ

ਧੂਰੀ, 11 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਜਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਸੰਗਰੂਰ ਦੀ ਨਵੀਂ ਹੋਈ ਚੋਣ ਵਿੱਚ ਐਡਵੋਕੇਟ ਦੀਪਕ ਆਨੰਦ ਨੂੰ Legal1ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।ਪਵਨ ਕੁਮਾਰ ਗਰਗ ਐਡਵੋਕੇਟ ਧੂਰੀ ਨੇ ਦੱਸਿਆ ਕਿ ਇਸੇ ਲੜੀ ਤਹਿਤ ਰਾਮ ਪਾਲ ਸਿੰਗਲਾ ਐਡਵੋਕੇਟ ਨੂੰ ਬਾਰ ਐਸੋਸੀਏਸ਼ਨ ਦਾ ਮੀਤ ਪ੍ਰਧਾਨ, ਅਭਿਨੰਦਨ ਬਾਂਸਲ ਐਡਵੋਕੇਟ ਨੂੰ ਸਕੱਤਰ, ਦੀਪਕ ਗਰਗ ਐਡਵੋਕੇਟ ਨੂੰ ਉਪ ਸਕੱਤਰ, ਰਾਜੀਵ ਬਾਂਸਲ ਐਡਵੋਕੇਟ ਨੂੰ ਖਜਾਨਚੀ, ਅਵਿਨਾਸ਼ ਕੁਮਾਰ ਸਿੰਗਲਾ ਐਡਵੋਕੇਟ ਅਤੇ ਜਾਵੇਦ ਫਾਰੂਕੀ ਐਡਵੋਕੇਟ ਨੂੰ ਕਾਰਜਕਾਰੀ ਮੈਂਬਰ ਨਿਯੁਕੱਤ ਕੀਤਾ ਗਿਆ ਹੈ।
           ਇਸ ਮੀਟਿੰਗ ਵਿੱਚ ਨਰੇਸ਼ ਕੁਮਾਰ ਗਰਗ, ਪਵਨ ਕੁਮਾਰ ਗਰਗ, ਹੰਸ ਰਾਜ ਗੁਪਤਾ, ਸੁਰਿੰਦਰ ਕੁਮਾਰ ਬਾਂਸਲ, ਯਸ਼ ਪਾਲ ਬੁਸ਼ਰਾ, ਰਿਤੇਸ਼ ਆਨੰਦ, ਮਨਦੀਪ ਸਿੰਘ ਅਤੇ ਕਲਿਆਣ ਗਰਗ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply