ਧੂਰੀ, 11 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਜਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਸੰਗਰੂਰ ਦੀ ਨਵੀਂ ਹੋਈ ਚੋਣ ਵਿੱਚ ਐਡਵੋਕੇਟ ਦੀਪਕ ਆਨੰਦ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।ਪਵਨ ਕੁਮਾਰ ਗਰਗ ਐਡਵੋਕੇਟ ਧੂਰੀ ਨੇ ਦੱਸਿਆ ਕਿ ਇਸੇ ਲੜੀ ਤਹਿਤ ਰਾਮ ਪਾਲ ਸਿੰਗਲਾ ਐਡਵੋਕੇਟ ਨੂੰ ਬਾਰ ਐਸੋਸੀਏਸ਼ਨ ਦਾ ਮੀਤ ਪ੍ਰਧਾਨ, ਅਭਿਨੰਦਨ ਬਾਂਸਲ ਐਡਵੋਕੇਟ ਨੂੰ ਸਕੱਤਰ, ਦੀਪਕ ਗਰਗ ਐਡਵੋਕੇਟ ਨੂੰ ਉਪ ਸਕੱਤਰ, ਰਾਜੀਵ ਬਾਂਸਲ ਐਡਵੋਕੇਟ ਨੂੰ ਖਜਾਨਚੀ, ਅਵਿਨਾਸ਼ ਕੁਮਾਰ ਸਿੰਗਲਾ ਐਡਵੋਕੇਟ ਅਤੇ ਜਾਵੇਦ ਫਾਰੂਕੀ ਐਡਵੋਕੇਟ ਨੂੰ ਕਾਰਜਕਾਰੀ ਮੈਂਬਰ ਨਿਯੁਕੱਤ ਕੀਤਾ ਗਿਆ ਹੈ।
ਇਸ ਮੀਟਿੰਗ ਵਿੱਚ ਨਰੇਸ਼ ਕੁਮਾਰ ਗਰਗ, ਪਵਨ ਕੁਮਾਰ ਗਰਗ, ਹੰਸ ਰਾਜ ਗੁਪਤਾ, ਸੁਰਿੰਦਰ ਕੁਮਾਰ ਬਾਂਸਲ, ਯਸ਼ ਪਾਲ ਬੁਸ਼ਰਾ, ਰਿਤੇਸ਼ ਆਨੰਦ, ਮਨਦੀਪ ਸਿੰਘ ਅਤੇ ਕਲਿਆਣ ਗਰਗ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …