Tuesday, September 29, 2026

ਟਕਸਾਲੀ ਅਕਾਲੀ ਆਗੂ ਗੁਰਦਿਆਲ ਸਿੰਘ ਬਖੋਰਾ ਕਲਾਂ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਲੌਂਗੋਵਾਲ, 15 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਬਖੋਰਾ ਕਲਾਂ ਦੇ ਯੂਥ ਅਕਾਲੀ ਆਗੂ ਬਲਜਿੰਦਰ ਸਿੰਘ ਜੌਲੀ ਘੁਮਾਣ ਨੂੰ ਉਸ PPNJ1502202020ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਦਾਦਾ ਜੀ ਗੁਰਦਿਆਲ ਸਿੰਘ ਸਾਬਕਾ ਸਰਪੰਚ ਦੀ ਲੱਗਭਗ 98 ਸਾਲ ਦੀ ਉਮਰ ‘ਚ ਅਚਨਚੇਤ ਮੌਤ ਹੋ ਗਈ।ਜੌਲੀ ਘੁਮਾਣ ਦੇ ਦੱਸਣ ਮੁਤਾਬਿਕ ਪਿਛਲੇ ਦਿਨੀਂ ਉਨ੍ਹਾਂ ਦੇ ਭੂਆ ਦੀ ਨਾਮੁਰਾਦ ਬਿਮਾਰੀ ਕੈਂਸਰ ਦੇ ਚੱਲਦਿਆਂ ਮੌਤ ਹੋ ਗਈ ਸੀ ਅਤੇ ਗੁਰਦਿਆਲ ਸਿੰਘ ਆਪਣੀ ਬੇਟੀ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਏ ਸੀ। ਜਿਸ ਦੇ ਅਗਲੇ ਹੀ ਦਿਨ ਬੇਟੀ ਦੀ ਮੌਤ ਦੇ ਅਸਿਹ ਦੁੱਖ ਨੂੰ ਨਾ ਸਹਾਰਦਿਆਂ ਉਨਾਂ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ।
             ਗੁਰਦਿਆਲ ਸਿੰਘ 1980 ਤੋਂ 1995 ਤੱਕ ਪਿੰਡ ਦੇ ਸਰਪੰਚ ਰਹੇ ਅਤੇ ਉਨ੍ਹਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਨਕਾ ਪਰਿਵਾਰ (ਜੇਜੀ ਪਰਿਵਾਰ) ਤੋਂ ਇਲਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਢੀਂਡਸਾ ਪਰਿਵਾਰ ਦੇ ਨਾਲ ਬਹੁਤ ਨੇੜਤਾ ਬਣੀ ਹੋਈ ਸੀ।
            ਇਸੇ ਦੌਰਾਨ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁਖਵੰਤ ਸਿੰਘ ਸਰਾਓ ਸਾਬਕਾ ਮੈਂਬਰ ਐਸ.ਐਸ ਬੋਰਡ, ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਮਾਸਟਰ ਦਲਜੀਤ ਸਿੰਘ ਥਿੰਦ, ਵਰਿੰਦਰਪਾਲ ਸਿੰਘ ਟੀਟੂ ਪੀ.ਏ ਢੀਂਡਸਾ, ਅਮਨਵੀਰ ਸਿੰਘ ਚੈਰੀ ਓ.ਐਸ.ਡੀ ਢੀਂਡਸਾ, ਗੁਰਸੰਤ ਸਿੰਘ ਭੂਟਾਲ ਡਾਇਰੈਕਟਰ ਮਾਰਕਫੈਡ, ਐਡਵੋਕੇਟ ਜਗਦੀਪ ਸਿੰਘ ਜੌਲੀ ਸੰਧੂ ਅਤੇ ਧਰਮਜੀਤ ਸਿੰਘ ਸੰਗਤਪੁਰਾ ਸਾਬਕਾ ਕੋਰ ਕਮੇਟੀ ਮੈਂਬਰ, ਅਮਨਦੀਪ ਸਿੰਘ ਸਿੱਧੂ ਸੁਨਾਮ, ਬਾਬਰਜੀਤ ਸਿੰਘ ਗਰੇਵਾਲ ਯੂਥ ਆਗੂ, ਸਮਾਜ ਸੇਵੀ ਛੱਜੂ ਸਿੰਘ ਸਰਾਓ ਕਾਲਬੰਜਾਰਾ, ਗੁਰਦੀਪ ਸਿੰਘ ਗਾਗਾ ਯੂਥ ਆਗੂ, ਹਰਿੰਦਰਜੀਤ ਸਿੰਘ ਕਾਕਾ ਫਤਿਹਗੜ੍ਹ, ਡਾ. ਨੈਬ ਸਿੰਘ ਸੰਧੂ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ ਰਾਮਗੜ੍ਹ ਸੰਧੂਆਂ, ਹਰਜਿੰਦਰ ਸਿੰਘ ਕਾਲਾ, ਕੁਲਤੇਜ ਸਿੰਘ ਜਲੂਰ, ਗੁਰਵਿੰਦਰ ਸਿੰਘ ਸੂਚ, ਪਰਮਜੀਤ ਸਿੰਘ ਰੰਧਾਵਾ ਕਲੱਬ ਪ੍ਰਧਾਨ, ਹਰਜਿੰਦਰ ਸਿੰਘ ਰੰਧਾਵਾ, ਜਗਤਾਰ ਸਿੰਘ ਸਾਬਕਾ ਪੰਚ, ਨੈਬ ਸਿੰਘ ਬਖੋਰਾ, ਜਸਵਿੰਦਰ ਸਿੰਘ ਬਖੋਰਾ ਕਲਾਂ ਤੋਂ ਇਲਾਵਾ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਘੁਮਾਣ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੁਰਦਿਆਲ ਸਿੰਘ ਦੇ ਦੇਹਾਂਤ ਨਾਲ ਘੁਮਾਣ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।ਉਹਨਾਂ ਕਿਹਾ ਕਿ ਬਜੁਰਗਾਂ ਦੇ ਸਦੀਂਵੀ ਵਿਛੋੜੇ ਨਾਲ ਸਭ ਦੀ ਜ਼ਿੰਦਗੀ ਵਿੱਚ ਇੱਕ ਨਾ ਪੂਰਿਆ ਜਾਣਾ ਵਾਲਾ ਖਲਾਅ ਪੈਦਾ ਹੋ ਜਾਂਦਾ ਹੈ।ਇਸ ਔਖੀ ਘੜੀ ‘ਚ ਉਹ ਪਰਿਵਾਰ ਦੇ ਦੁੱਖ ਦਰਦ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ।ਉਹਨਾਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪ੍ਰਾਰਥਨਾ ਕੀਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …