ਜੰਡਿਆਲਾ ਗੁਰੂ, 1 ਮਾਰਚ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਜੀ.ਟੀ ਰੋਡ ਮਾਨਾਂਵਾਲਾ ਸਥਿਤ ਜੀ.ਡੀ ਗੋਇੰਕਾ ਪਬਲਿਕ ਸਕੂਲ ਵਿਖੇ ਪ੍ਰਸਿੱਧ ਮਾਸਟਰ ਸ਼ੈਫ ਵਿਸ਼ੇਸ਼ ਤੌਰ ’ਤੇ ਪੁੱਜੇ
ਉਨਾਂ ਨੇ ਬੱਚਿਆਂ ਨੂੰ ਪਕਵਾਨਾਂ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਅਤੇ ਕਈ ਵੰਨਗੀਆਂ ਬਣਾ ਕੇ ਵੀ ਦਿਖਾਈਆਂ।ਉਨ੍ਹਾਂ ਨੇ ਦੱਸਿਆ ਕਿ ਅਜੋਕੇ ਸਮੇਂ ‘ਚ ਬਹੁਤ ਸਾਰੇ ਵਿਦਿਆਰਥੀ ਸ਼ੈਫ ਬਣ ਕੇ ਆਪਣਾ ਜੀਵਨ ਵਧੀਆ ਬਣਾਉਣਾ ਚਾਹੁੰਦੇ ਹਨ ਤੇ ਅਲੱਗ-ਅਲੱਗ ਦੇਸਾਂ ਵਿਚ ਜਾ ਕੇ ਆਪਣਾ ਭਵਿੱਖ ਸਵਾਰ ਰਹੇ ਹਨ।ਸ਼ੈਫ ਨੇ ਆਪਣੇ ਕਾਰੋਬਾਰੀ ਸਫਰ ਬਾਰੇ ਵੀ ਦੱਸਿਆ।ਇਸ ਮੌਕੇ ਉਪ ਮੁੱਖ ਅਧਿਆਪਕਾ ਸ਼ਿਵਾਨੀ ਸ਼ਰਮਾ ਨੇ ਮਾਸਟਰ ਸ਼ੈਫ ਦਾ ਧੰਨਵਾਦ ਕੀਤਾ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media