ਜੰਡਿਆਲਾ ਗੁਰੂ, 1 ਮਾਰਚ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸ੍ਰੀ ਸਾਂਈ ਗਰੁੱਪ ਆਫ ਇੰਸਟੀਚਿਊਟਸ ਦੇ ਮਾਨਾਂਵਾਲਾ ਕੈਂਪਸ’ਚ ਸਥਿਤ ਸ਼੍ਰੀ ਸਾਂਈ ਕਾਲਜ ਆਫ ਇੰਜ. ਐਡ ਟੈਕਨਾਲੋਜੀ, ਸਾਂਈ ਪੋਲੀਟੈਕਨਿਕ ਕਾਲਜ ਅਤੇ ਸਾਂਈ ਕਾਲਜ ਆਫ ਫਾਰਮੇਸੀ ਵੱਲੋਂ ਸਾਂਝੇ ਤੌਰ ’ਤੇ ਪ੍ਰਧਾਨ ਮੰਤਰੀ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਫਿਟ ਇੰਡੀਆ ਮੁਹਿੰਮ ਅਧੀਨ ਸਲਾਨਾ ਖੇਡ ਮੇਲਾ 2020 ਕਰਵਾਇਆ ਗਿਆ। ਸ਼੍ਰੀ ਸਾਂਈ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਇੰਜ ਐਸ.ਕੇ ਪੁੰਜ ਅਤੇ ਐਮ.ਡੀ ਸ੍ਰੀਮਤੀ ਤ੍ਰਿਪਤਾ ਪੁੰਜ ਦੀ ਅਗਵਾਈ ਹੇਠ ਇਸ ਖੇਡ ਮੇਲੇ ਦਾ ਉਦਘਾਟਨ ਡਾ. ਦਿਨੇਸ਼ ਕੁਮਾਰ ਪ੍ਰਿੰਸੀਪਲ ਸ੍ਰੀ ਸਾਂਈ ਕਾਲਜ ਆਫ ਫਾਰਮੇਸੀ, ਇੰਜ. ਰਾਕੇਸ਼ ਕੁਮਾਰ ਪ੍ਰਿੰਸੀਪਲ ਪੋਲੀਟੈਕਨਿਕ ਕਾਲਜ ਅਤੇ ਚਮਨ ਲਾਲ ਰਜਿਸਟਰਾਰ ਨੇ ਸ਼ਮਾ ਰੋਸ਼ਨ ਕਰਨ ਦੀ ਰਸਮ ਅਦਾ ਕਰਕੇ ਕੀਤਾ।ਮੇਲੇ’ਚ ਤਿੰਨਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਲੜਕਿਆਂ ਦੀ 100 ਮੀਟਰ ਦੀ ਦੌੜ ’ਚ ਮਨਮੀਤ ਸਿੰਘ ਤੇ ਲੜਕੀਆਂ ਦੀ 100 ਮੀਟਰ ਦੌੜ’ਚ ਨੇਹਾ ਯਾਦਵ ਤੇ ਅਰਸ਼ਦੀਪ ਕੌਰ, ਡਿਸਕਸ ਥਰੋ ’ਚ ਪੁਲਕਿਤ ਰਾਣਾ, ਸ਼ਾਟ ਪੁੱਟ ’ਚ ਅਰੁਣ ਸੈਣੀ, 400 ਮੀਟਰ ਦੌੜ ’ਚ ਕੁਲਜਿੰਦਰ, 200 ਮੀਟਰ (ਲੜਕੀਆਂ) ਦੀ ਦੋੜ ‘ਚ ਨੇਹਾ ਯਾਦਵ ਪਹਿਲੇ ਸਥਾਨ ‘ਤੇ ਰਹੇ।ਜੇਤੂ ਰਹੇ ਵਿਦਿਆਰਥੀਆਂ ਨੂੰ ਚੇਅਰਮੈਨ ਇੰਜ. ਐਸ.ਕੇ ਪੁੰਜ ਅਤੇ ਸੀ.ਐਮ.ਡੀ ਕੰਵਰ ਤੁਸ਼ਾਰ ਪੁੰਜ ਵਲੋਂ ਇਨਾਮ ਵੰਡੇ ਗਏ।ਓਅਰਆਲ ਟਰਾਫੀ ਦੀ ਵਿਜੇਤਾ ਡੀ. ਫਾਰਮੇਸੀ ਰਹੀ।
ਇਸ ਮੌਕੇ ਮੁਖਤਿਆਰ ਸਿੰਘ, ਜਤਿੰਦਰ ਸਿੰਘ, ਜਸਵਿੰਦਰ ਸਿੰਘ, ਮੁਕੇਸ਼ ਲਵਲੀ, ਰਜਿੰਦਰ ਸਿੰਘ, ਪ੍ਰਦੀਪ ਸ਼ਰਮਾ ਆਦਿ ਤੋਂ ਇਲਾਵਾ ਸਮੂਹ ਕਾਲਜਾਂ ਦਾ ਸਟਾਫ ਤੇ ਵਿਦਿਆਰਥੀ ਹਾਜਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …