Tuesday, April 14, 2026

ਧਰਤੀ ਹੇਠਲੇ ਪਾਣੀ ਦੇ ਘਟਦੇ ਗ੍ਰਾਫ ਨੂੰ ਰੋਕਣ ਲਈ ਕ੍ਰਾਂਤੀਕਾਰੀ ਕਦਮ ਚੁੱਕਣ ਦੀ ਲੋੜ – ਸਤਨਾਮ ਮਾਣਕ

ਖ਼ਾਲਸਾ ਕਾਲਜ ਵਿਖੇ ਵਾਤਾਵਰਣ ਤੇ ਪਾਣੀ ਦੀ ਸੰਭਾਲ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਵਲੋਂ ਵਾਤਾਵਰਣ ਦੀ ਸੰਭਾਲ ਅਤੇ ਪਾਣੀ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ‘ਚ PPNJ0403202008ਪੰਜਾਬੀ ਲੇਖਕ ਤੇ ਚਿੰਤਕ ਸਤਨਾਮ ਸਿੰਘ ਮਾਣਕ ਬਤੌਰ ਮੁੱਖ ਮਹਿਮਾਨ ਪੁੱਜੇ। ਉਨਾਂ ਨੇ ਆਪਣੇ ਭਾਸ਼ਣ ’ਚ ਪੰਜਾਬ ਨੂੰ ਦਰਪੇਸ਼ ਮਸਲਿਆਂ ਅਤੇੇ ਧਰਤੀ ਹੇਠਲੇ ਪਾਣੀ ਦੇ ਗ੍ਰਾਫ਼ ਨੂੰ ਡਿੱਗਣ ਤੋਂ ਬਚਾਉਣ ਲਈ ਕ੍ਰਾਂਤੀਕਾਰੀ ਕਦਮ ਉਠਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
        ਉਨ੍ਹਾਂ ਕਿਹਾ ਕਿ ਸਰਕਾਰਾਂ, ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਵਾਤਾਵਰਣ ਅਤੇ ਪਾਣੀ ਦੇ ਗੰਭੀਰ ਮਸਲੇ ’ਤੇ ਹੰਭਲਾ ਮਾਰਨ ਦੀ ਅਤਿ ਜਰੂਰਤ ਹੈ।ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਸਾਫ਼ ਸੁਥਰਾ ਵਾਤਾਵਰਣ ਦੇ ਸਕੀਏ।ਉਨਾਂ ਕਿਹਾ ਕਿ ਸਾਡਾ ਇਹ ਮੁੱਢਲਾ ਫ਼ਰਜ਼ ਹੈ ਕਿ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰੀਏ। ਮਾਣਕ ਨੇ ਪੰਜਾਬ ’ਚੋਂ ਨੌਜਵਾਨਾਂ ਦੇ ਵਿਦੇਸ਼ ਪਲਾਇਨ ’ਤੇ ਵੀ ਚਿੰਤਾ ਜਾਹਿਰ ਕਰਦਿਆਂ ਸੂਬਾ ਸਰਕਾਰ ਨੂੰ ਰੋਜ਼ਗਾਰ ਪੈਦਾ ਕਰਨ ਦੇ ਸਜ਼ੀਦਾ ਕਰਨ ਲਈ ਕਿਹਾ।
                 ਇਸ ਤੋਂ ਪਹਿਲਾਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਤਨਾਮ ਸਿੰਘ ਮਾਣਕ ਦਾ ਸਵਾਗਤ ਕੀਤਾ ਅਤੇ ਪੰਜਾਬ ਦੇ ਗੰਭੀਰ ਮਸਲਿਆਂ ’ਤੇ ਵਿਚਾਰ ਸਾਂਝੇ ਕੀਤੇ।ਉਨਾਂ ਨੇ ਮਾਣਕ ਨੂੰ ਖ਼ਾਲਸਾ ਕਾਲਜ ਦੀ ਤਸਵੀਰ, ਸ਼ਾਲ, ਸਿਰੋਪਾਓ ਅਤੇ ਖ਼ਾਲਸਾ ਮੈਨੇਜ਼ਮੈਂਟ ਦੀ ਸਾਲ 2020 ਦੀ ਡਾਇਰੀ ਅਤੇ ਕੈਲੰਡਰ ਭੇਟ ਕਰਕੇ ਸਨਮਾਨਿਤ ਕੀਤਾ।ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਅੰਡਰ ਸੈਕਟਰੀ ਡੀ.ਐਸ ਰਟੌਲ ਵੀ ਮੌਜ਼ੂਦ ਸਨ।
                  ਕਾਲਜ ਵਿਖੇ ਯੂ.ਜੀ.ਸੀ.ਸੀ ਪੀ.ਈ ਫ਼ੇਜ਼-3 ਸਕੀਮ ਅਧੀਨ ਇਕ ਰੋਜ਼ਾ ਸੈਮੀਨਾਰ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਕੀਤਾ ਗਿਆ।ਇਸ ਸਮੇਂ ਡਾ. ਗੁਰਿੰਦਰ ਕੌਰ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਜਿਊਗ੍ਰਾਫ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਸਨ।
ਆਪਣੇ ਉਦਘਾਟਨੀ ਭਾਸ਼ਣ ’ਚ ਡਾ. ਮਹਿਲ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਸਾਰੇ ਕੁਦਰਤੀ ਸਰੋਤਾਂ ਦਾ ਬੁਰੀ ਤਰ੍ਹਾਂ ਵਿਨਾਸ਼ ਕਰ ਚੁੱਕੇ ਹਾਂ।ਜੋ ਫ਼ਸਲਾਂ ਪੰਜਾਬ ਦੇ ਵਾਤਾਵਰਣ ਦੇ ਅਨੁਕੂਲ ਹੀ ਨਹੀਂ ਸਨ, ਉਨਾਂ ਨੂੰ ਇਥੇ ਜਬਰਦਸਤੀ ਉਗਾਇਆ ਗਿਆ।ਜਿਵੇਂ ਝੋਨੇ ਦੀ ਕਾਸ਼ਤ ਨੇ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਥੱਲ੍ਹੇ ਪਹੁੰਚਾ ਦਿੱਤਾ ਹੈ। ਇਕ ਕਿਲੋ ਚਾਵਲ ਪੈਦਾ ਕਰਨ ਵਾਸਤੇ 3500 ਲੀਟਰ ਪਾਣੀ ਜ਼ਮੀਨ ’ਚੋਂ ਕੱਢਿਆ ਜਾਂਦਾ ਹੈ। ਅਗਰ ਮੌਸਮ ਦੇ ਅਨੁਸਾਰ ਹਾੜ੍ਹੀ, ਸਾਉਣੀ ਦੀਆਂ ਫ਼ਸਲਾਂ ਉਗਾਈਆਂ ਜਾਣ ਤਾਂ ਪਾਣੀ ਦੀ ਲਾਗਤ ਅਤੇ ਕੀਟਨਾਸ਼ਕਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ, ਜੋ ਕੈਂਸਰ ਆਦਿ ਨੂੰ ਜਨਮ ਦਿੰਦੇ ਹਨ। ਪਸ਼ੂਆਂ ਵਿਚ ਵੀ ਇਹ ਬਿਮਾਰੀ ਦੇਖੀ ਗਈ ਹੈ।ਉਨ੍ਹਾਂ ਨੇ ਪ੍ਰੋ: ਕਿਰਨਦੀਪ ਕੌਰ ਦੀ ਉਕਤ ਪ੍ਰੋਗਰਾਮ ਉਲੀਕਣ ਲਈ ਸ਼ਲਾਘਾ ਕੀਤੀ।
                ਅੰਤ ’ਚ ਪ੍ਰੋ: ਕਿਰਨਦੀਪ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਮੂਹ ਸਟਾਫ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …