ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਕੈਮਿਸਟਰੀ ਵਲੋਂ ਕੈਮੀਕਲ ਐਵੋਲੁੂਸ਼ਨ ਆਫ਼ ਲਾਈਫ ‘ਤੇ ਵਿਖਿਆਨ
ਸਟਾਰ ਕਾਲਜ ਸਕੀਮ ਅਧੀਨ ਬੀ,ਐਸ.ਸੀ (ਮੈਡੀਕਲ / ਨਾਨ ਮੈਡੀਕਲ / ਸੀ.ਐਸ) ਦੇ ਵਿਦਿਆਰਥੀਆਂ ਲਈ ਦਾ ਪ੍ਰਬੰਧ ਕੀਤਾ ਗਿਆ।ਇਸ ਪਰੋਗਰਾਮ ਦੇ ਮੱਖ ਮਹਿਮਾਨ ਡਾ. ਅਸ਼ਵਨੀ ਸ਼ਰਮਾ, ਅਸਿਸਟੈਂਟ ਪ੍ਰੋਫੈਸਰ, ਆਈ.ਆਈ.ਐਸ.ਈ.ਆਰ ਤਿਰੁਪਤੀ ਸਨ।ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਕੈਮਿਸਟਰੀ ਵਿਭਾਗ ਮੁੱਖੀ ਡਾ. ਅਨੀਤਾ ਮਹਾਜਨ ਦੀ ਦੇਖ-ਰੇਖ ‘ਚ ਸੰਭਵ ਹੋਇਆ।ਉਨ੍ਹਾਂ ਨੇ ਮੁੱਖ ਮਹਿਮਾਨ ਵਜੋਂ ਆਏ ਕਾਲਜ ਦੇ ਸਾਬਕਾ ਵਿਦਿਆਰਥੀ ਡਾ. ਅਸ਼ਵਨੀ ਸ਼ਰਮਾ ਦਾ ਸਵਾਗਤ ਕੀਤਾ।ਡਾ. ਸ਼ਰਮਾ ਨੇ ਕਾਰਬਨ ਕੰਪਾਉਂਡਸ ਦੀ ਫਾਰਮੇਸ਼ਨ ਅਤੇ ਕੈਮੀਕਲ ਐਵੋਲੁੂਨ ਦੇ ਪ੍ਰੋਸੈਸ ‘ਤੇ ਚਰਚਾ ਦੀ
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਨ੍ਹਾਂ ਨੂੰ ਵਿਗਿਆਨ ਦੇ ਖੇਤਰ ‘ਚ ਰਿਸਰਚ ਕਰਨੀ ਚਾਹੀਦੀ ਹੈ।ਉਨਾਂ ਨੇ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।ਇਸ ਮੌਕੇ ਪ੍ਰੋ. ਰਵੀ ਸ਼ਰਮਾ, ਡਾ. ਜੇ.ਜੇ ਮੋਹਿੰਦਰੂ, ਪ੍ਰੋ. ਰਾਜੇਸ਼ ਮਿੱਤੂ, ਡਾ. ਮੁਨੀਸ਼ ਗੁਪਤਾ, ਡਾ. ਰਘੁ ਰਾਜ ਤੇ ਹੋਰ ਵਿਭਾਗ ਮੈਂਬਰ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media