Tuesday, March 3, 2026

ਖ਼ਾਲਸਾ ਕਾਲਜ ਤੇ ਵੂਮੈਨ ਕਾਲਜ ਦੇ ਵਿਦਿਆਰਥੀਆਂ ਦਾ ਮੁੱਕਬੇਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਦਿਆਰਥੀਆਂ ਨੇ ਮੁੱਕੇਬਾਜ਼ੀ ਦੇ ਵੱਖ-ਵੱਖ PPNJ0803202002ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਨਾਮ ਰੌਸ਼ਨਾਇਆ ਹੈ।ਵਿਦਿਆਰਥੀਆਂ ਦੀ ਇਸ ਜਿੱਤ ’ਚ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਵੂਮੈਨ ਕਾਲਜ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਖ਼ਾਲਸਾ ਕਾਲਜ ਬਾਕਸਿੰਗ ਸੈਂਟਰ ਦੇ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੀ ਦੇਖ ਰੇਖ ਹੇਠ ਕਾਲਜ ਦੇ ਮੁੱਕੇਬਾਜ਼ ਖਿਡਾਰੀਆਂ ਨੇ ਨੈਸ਼ਨਲ ਪੱਧਰ ਦੇ ਟੂਰਨਾਮੈਂਟ ’ਚ ਬੇਹਤਰੀਨ ਪ੍ਰਦਰਸ਼ਨ ਕਰਕੇ ਕਾਲਜ ਅਤੇ ਬਾਕਸਿੰਗ ਸੈਂਟਰ ਦੇ ਮਾਣ ’ਚ ਵਾਧਾ ਕੀਤਾ ਹੈ।
            PPNJ0803202003

ਉਨ੍ਹਾਂ ਦੱਸਿਆ ਕਿ 25 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ ਵਿਖੇ ‘ਖੇਲੋ ਇੰਡੀਆ ਯੂਨੀਵਰਸਿਟੀ’ ਤਹਿਤ ਹੋਈਆਂ ਖੇਡਾਂ ’ਚ ਖ਼ਾਲਸਾ ਕਾਲਜ ਦੇ ਮੁੱਕੇਬਾਜ਼ ਰਾਜਪਿੰਦਰ ਸਿੰਘ 57 ਕਿਲੋ ’ਚ ਦੂਸਰਾ ਅਤੇ ਅਮਰਜੀਤ ਸ਼ਰਮਾ ਨੇ 49 ਕਿਲੋ ’ਚ ਤੀਸਰਾ ਸਥਾਨ ਹਾਸਲ ਕੀਤਾ।
             ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਲ ਇੰਡੀਆ ਸੀਨੀਅਰ ਚੈਂਪੀਅਨਸ਼ਿਪ ਜੋ ਕਿ 29 ਫਰਵਰੀ ਤੋਂ 3 ਮਾਰਚ ਤੱਕ ਕਲੱਕਤਾ ਵਿਖੇ ਹੋਈ, ਵਿੱਚ ਆਲ ਓਵਰ ਦੂਸਰਾ ਸਥਾਨ ਹਾਸਲ ਕੀਤਾ। ਜਿਸ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਖਿਡਾਰਣਾਂ ਤੁਸ਼ਾਰਦੀਪ ਕੌਰ 57 ਕਿਲੋ ’ਚ ਦੂਸਰਾ ਅਤੇ ਰਮਨਦੀਪ ਕੌਰ 69 ਕਿਲੋ ’ਚ ਤੀਸਰਾ, ਖ਼ਾਲਸਾ ਕਾਲਜ ਦੇ ਜੈਦੀਪ ਸਿੰਘ ਨੇ 63 ਕਿਲੋ, ਵਿਕਾਸ ਸ਼ਰਮਾ ਨੇ 69 ਕਿਲੋ ਅਤੇ ਮਨੀਸ਼ ਕੁਮਾਰ ਨੇ 60 ਕਿਲੋ ’ਚ ਤੀਸਰਾ ਸਥਾਨ ਪ੍ਰਾਪਤ ਕੀਤਾ।
              ਉਨ੍ਹਾਂ ਕਿਹਾ ਕਿ ਇਹ ਸਾਰੇ ਮੁੱਕੇਬਾਜ਼ ਉਕਤ ਬਾਕਸਿੰਗ ਸੈਂਟਰ ਦੇ ਹਨ ਅਤੇ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੀ ਦੇਖ-ਰੇਖ ਹੇਠ ਅਭਿਆਸ ਕਰਦੇ ਹਨ।ਉਨ੍ਹਾਂ ਮੁੱਕੇਬਾਜ਼ਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ’ਤੇ ਖ਼ਾਲਸਾ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ, ਕੋਚ ਬਲਜਿੰਦਰ ਸਿੰਘ, ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ, ਬਚਨਪਾਲ ਸਿੰਘ, ਕੋਚ ਗੁਰਪ੍ਰੀਤ ਸਿੰਘ, ਮੈਡਮ ਪੂਜਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਜੇਤੂ ਖਿਡਾਰੀਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …