ਸਭ ਪਾਸੇ ਅੱਜ ਰੰਗ ਨੇ ਬਿਖਰੇ,
ਗਲੀਆਂ ਦੇ ਵਿੱਚ ਬੱਚੇ ਨਿੱਤਰੇ।
ਨੀਲੇ, ਪੀਲੇ, ਲਾਲ, ਗੁਲਾਬੀ,
ਕਈਆਂ ਦੇ ਹੱਥ ਰੰਗ ਉਨਾਬੀ।
ਭੱਜਣ ਬੱਚੇ ਮਾਰ ਪਿਚਕਾਰੀ,
ਬਚਣੇ ਦੀ ਕਈ ਕਰਨ ਤਿਆਰੀ।
ਰਾਧੇ ਸ਼ਾਮ ਦਾ ਰਾਸ ਰਚਾਇਆ,
ਉਨ੍ਹਾਂ ਦਾ ਮਿਲ ਗੁਣ ਹੈ ਗਾਇਆ।
ਇਕੱਠੇ ਹੋ ਕੇ ਸਭ ਸੱਜਣ ਬੇਲੀ,
ਫੁੱਲਾਂ ਸੰਗ ਕਈਆਂ ਨੇ ਖੇਡੀ ਹੋਲੀ।
ਇਹੋ ਪਿਆਰ ਦਾ ਇਜ਼ਹਾਰ ‘ਫ਼ਕੀਰਾ’,
ਜੋ ਮਿਲਵਰਤਣ ਦਾ ਦੱਸੇ ਵਤੀਰਾ।

ਵਿਨੋਦ ਫ਼ਕੀਰਾ (ਸਟੇਟ ਐਵਾਰਡੀ),
ਕਰਤਾਰਪੁਰ ।
ਮੋ – 98721 97326
Punjab Post Daily Online Newspaper & Print Media