ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸਾਹਿਤਕ ਪੱਤਰਕਾਰੀ ਵਿਚ ਵਿਸ਼ੇਸ਼ ਮੁਕਾਮ ਪ੍ਰਾਪਤ ਜਗਜੀਤ ਸਿੰਘ ਅਨੰਦ ਅਤੇ ਸ੍ਰੀਮਤੀ ਉਰਮਿਲਾ
ਅੰਨਦ ਜੋੜੀ ਦੀ ਯਾਦ ਵਿੱਚ ਹਰ ਸਾਲ ਕਰਵਾਏ ਜਾਂਦੇ ਕਹਾਣੀ ਸਰਵੇਖਣ ਵਿਚ ਕਥਾਕਾਰ ਦੀਪ ਦੇਵਿੰਦਰ ਸਿਘ ਦੀ ਕਹਾਣੀ `ਓੜਿਕ ਸਚਿ ਰਹੀ` ਨੂੰ 2019 ਦੀਆਂ ਪ੍ਰਤੀਨਿਧ ਕਹਾਣੀਆਂ ਵਿਚ ਸ਼ਾਮਲ ਕੀਤਾ ਹੈ।
ਸ਼ਾਇਰ ਦੇਵ ਦਰਦ, ਮਨਮੋਹਨ ਢਿਲੋਂ ਤੇ ਮਲਵਿੰਦਰ ਅਤੇ ਹਰਜੀਤ ਸੰਧੂ ਨੇ ਦੱਸਿਆ ਕਿ ਇਸ ਸਰਵੇਖਣ ਤਹਿਤ ਬੀਤੇ ਸਾਲ ਵਿੱਚ ਵੱਖ-ਵਖ ਸਾਹਿਤਕ ਰਸਾਲੇ, ਅਖਬਾਰਾਂ ਅਤੇ ਹੋਰਨਾਂ ਮਾਧਿਅਮ ਰਾਹੀਂ ਛਪੀਆਂ ਨਵੀਆਂ ਕਹਾਣੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ।ਜਿਨ੍ਹਾ ਨੂੰ ਵਿਦਵਾਨਾਂ ਦਾ 7 ਮੈਂਬਰੀ ਪੈਨਲ ਕਹਾਣੀ ਅੰਦਰਲੀ ਬ੍ਰਿਤਾਂਤਕਾਰੀ, ਕਥਾਕਾਰੀ, ਪਾਤਰ ਉਸਾਰੀ ਅਤੇ ਕਥਾਨਕ ਹਵਾਲਿਆਂ ਦੀ ਪਰਖ ਪੜਚੋਲ ਕਰਦਿਆਂ ਪਹਿਲੀਆਂ 10 ਪ੍ਰਤੀਨਿਧ ਕਹਾਣੀਆਂ ਦੀ ਚੋਣ ਕਰਦਾ ਹੈ।ਇਸ ਵੇਰਾਂ ਦੀਪ ਦਵਿੰਦਰ ਤੋਂ ਇਲਾਵਾ ਜ੍ਹਿਨਾ ਹੋਰ ਕਹਾਣੀਕਾਰਾਂ ਦੀਆਂ ਕਹਾਣੀਆਂ ਇਸ ਲੜੀ ਦਾ ਹਿੱਸਾ ਬਣੀਆਂ ਹਨ।ਉਹਨਾਂ ਵਿੱਚ ਅਜਮੇਰ ਸਿੱਧੂ, ਡਾ. ਸਰਘੀ, ਸਾਂਵਲ ਧਾਮੀ, ਕਿਰਪਾਲ ਕਜ਼ਾਕ, ਗੁਰਮੀਤ ਕੜਿਆਲਵੀ, ਜਿੰਦਰ, ਬਲੀਜੀਤ, ਬਿੰਦਰ ਬਸਰਾ ਅਤੇ ਭਗਵੰਤ ਰਸੂਲਪੁਰੀ ਆਦਿ ਦੀਆਂ ਕਹਾਣੀਆਂ ਸ਼ਾਮਲ ਹਨ।
ਉਹਨਾਂ ਇਹ ਵੀ ਦੱਸਿਆ ਕਿ ਪੀਪਲ ਫੋਰਮ ਬਰਗਾੜੀ ਵਲੋਂ ਸੰਪਾਦਿਤ ਇਹਨਾਂ ਪ੍ਰਤੀਨਿਧ ਕਹਾਣੀਆਂ ਦੀ ਪੁਸਤਕ ਗੁਰਬਖਸ਼ ਸਿੰਘ ਨਾਨਕ ਸਿੰਘ ਅਡੀਟੋਰੀਅਮ ਪ੍ਰੀਤ ਨਗਰ ਵਿਖੇ ਮਿਤੀ 22 ਮਾਰਚ ਐਤਵਾਰ ਸਵੇਰੇ 11.00 ਹੋਣ ਵਾਲੇ ਸੰਖੇਪ ਪਰ ਅਰਥ ਭਰਪੂਰ ਸਮਾਗਮ ਦੌਰਾਨ ਲੋਕ ਅਰਪਿਤ ਕੀਤੀ ਜਾਵੇਗੀ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media