
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਵਲੰਟੀਅਰ ਹੈਲਥ ਐਸ਼ੋਸੀਏਸਨ ਆਫ ਇੰਡੀਅ ਵਲੋਂ ਚਲਾਏ ਜੀ ਰਹੇ ਟੀ.ਬੀ ਜਾਗਰੂਕਤਾ ਮੁਹਿੰਮ ‘ਪ੍ਰੋਜੈਕਟ ਅਕਸ਼ੈਅ’ ਦੇ ਅਧੀਨ ਅੰਮ੍ਰਿਤਸਰ ਕੇਂਦਰੀ ਜੇਲ੍ਹ (ਸੁਧਾਰ ਘਰ) ਟੀ.ਬੀ ਦੇ ਮਰੀਜ਼ਾਂ ਦੀ ਪਹਿਚਾਣ ਲਈ ਚਲਾਇਆ ਗਿਆ ਇਕ ਵਿਸ਼ੇਸ ਅਭਿਆਨ ‘ਅਕਸ਼ੈਅ ਸੰਵਾਦ’। ਇਸ ਅਭਿਆਨ ਦਾ ਮੁੱਖ ਉਦੇਸ਼ ਜੇਲ੍ਹ ਵਿਚ ਕਿਸੇ ਵੀ ਕੈਦੀ ਜਿਸ ਨੂੰ ਟੀ.ਬੀ ਦੇ ਲੱਛਣ ਜਿਵੇ ਕਿ ਦੋ ਹਫਤਿਆਂ ਤੋਂ ਵੱਧ ਖਾਂਸੀ, ਬਲਗਮ ਦਾ ਆਉਣਾ, ਹਲਕਾ ਬੁਖਾਰ, ਭੁੱਖ ਨਾ ਲੱਗਣਾ, ਭਾਰ ਦਾ ਘਟਣਾ ਤੇ ਛਾਤੀ ਵਿਚ ਦਰਦ ਰਹਿਣਾ ਆਦਿ ਪਾਏ ਜਾਂਦੇ ਹਨ ਤਾਂ ਉਨਾਂ ਦੀ ਟੀ.ਬੀ ਦੀ ਜਾਂਚ ਅਕਸ਼ੈਅ ਵਲੰਟੀਅਰ ਵਲੋਂ ਮਰੀਜ਼ਾਂ ਦਾ ਬਲਗਮ ਦਾ ਨਮੂਨਾ ਲੈ ਕੇ ਨੇੜੇ ਦੇ ਸਰਕਾਰੀ ਹਸਪਤਾਲ ਵਿਚੋਂ ਜਾਂਚ ਕਰਵਾ ਕੇ ਉਸ ਦੀ ਰਿਪੋਰਟ ਕੈਦੀ ਨੂੰ ਵਾਪਸ ਦੱਸੀ ਜਾਵੇਗੀ। ਇਸ਼ ਮੌਕੇ ਜ਼ਿਲ੍ਹਾ ਟੀ.ਬੀ ਅਧਿਕਾਰੀ ਡਾ. ਨਰੇਸ਼ ਚਾਵਲਾ ਨੇ ਟੀ.ਬੀ ਦੀ ਬਿਮਾਰੀ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਪ੍ਰੋਜੈਕਟ ਅਕਸੈਅ ਦੇ ਇਸ ਕਾਰਜ ਦੀ ਪ੍ਰਸੰਸਾ ਕੀਤੀ। ਪ੍ਰੋਜੈਕਟ ਅਕਸੈਅ ਦੀ ਜ਼ਿਲ੍ਹਾ ਪ੍ਰਬੰਧਕ ਰਾਜੀਵ ਚੌਧਰੀ ਨੇ ਕਿਹਾ ਕਿ ਜੇਲ੍ਹ ਇਕ ਜਿਹੀ ਜਗ੍ਹਾ ਹੈ ਜਿਥੇ ਇਕ ਬੀਮਾਰੀ ਕਿਸੇ ਦੂਜੇ ਨੂੰ ਬੜੀ ਅਸਾਨੀ ਨਾਲ ਲੱਗ ਸਕਦੀ ਹੈ। ਇਸ ਉਦੇਸ਼ ਲਈ ਅਕਸੈਅ ਸੰਵਾਦ ਜਿਸ ਵਿਚ ਇੱਕ-ਇੱਕ ਕੈਦੀ ਨਾਲ ਮੁਲਾਕਾਤ ਕਰਕੇ ਟੀ.ਬੀ ਦੀ ਬੀਮਾਰੀ ਦੇ ਲੱਛਣਾਂ ਬਾਰੇ ਪੁੱਛਿਆ ਜਾਵੇਗਾ ਤਾਂ ਕਿ ਜੇਲ੍ਹ ਵਿਚ ਇਸ ਬੀਮਾਰੀ ਦੀ ਰੋਕਥਾਮ ਕੀਤੀ ਜਾ ਸਕੇ। ਇਸ ਮੌਕੇ ਇਸ ਕੰਮ ਲਈ ਅਕਸ਼ੈਅ ਟੀਮ ਦੇ ਸ੍ਰੀ ਵਿਕਰਮਜੀਤ ਸਿੰਘ, ਤਰਨਦੀਪ ਸਿੰਘ ਤੇ ਤਰਸੇਮ ਸਿੰਘ ਨੇ ਕੈਦੀਆਂ ਨਾਲ ਗੱਲ ਕਰਕੇ ਉਨਾਂ ਦੀ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਜੇਲ੍ਹ ਦੇ ਸੁਪਰਡੈਂਟ ਆਰ.ਕੇ ਸ਼ਰਮਾ, ਜ਼ਿਲ੍ਹਾ ਟੀ.ਬੀ ਫੋਰਮ ਕਨਵੀਨਰ ਰਾਮੇਸ਼ਵਰ ਦੱਤ ਸ਼ਰਮਾ, ਬਰਿਜ ਮੋਹਨ ਸ਼ਰਮਾ , ਦੀਪਕ ਬੱਬਰ ਤੇ ਡਾ. ਮੁਖਤਿਆਰ ਆਦਿ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media