Friday, October 30, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੱਲੋਂ ਲੋਕਾਂ ਦੀ ਮਦਦ ਲਈ 52000 ਦਾ ਯੋਗਦਾਨ

ਅੰਮ੍ਰਿਤਸਰ, 4 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਕਮਾਈ ਕਰਨ ਤੋਂ PPNJ0404202004ਅਸਮਰਥ ਦਿਹਾੜੀਦਾਰ ਤੇ ਹੋਰ ਕਿਰਤੀ ਵਰਗ ਦੀਆਂ ਲੋੜਾਂ ਪੂਰੀਆਂ ਕਰਨ ‘ਚ ਲੱਗੇ ਜਿਲ੍ਹਾ ਪ੍ਰਸ਼ਾਸ਼ਨ ਦੀ ਮਦਦ ਲਈ ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਦੀ ਮੈਨਜਮੈਂਟ ਅਤੇ ਸਟਾਫ ਵੱਲੋਂ ਐਸ.ਡੀ.ਐਮ ਮਜੀਠਾ ਸ੍ਰੀਮਤੀ ਅਲਕਾ ਕਾਲੀਆ ਦੀ ਪ੍ਰੇਰਣਾ ‘ਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਅਗਵਾਈ ਹੇਠ 52500 ਰੁਪਏ ਦੀ ਵਿੱਤੀ ਸਹਾਇਤਾ ਇਕੱਤਰ ਕੀਤੀ ਗਈ।ਨੂੰ ਦਿੱਤੀ ਗਈ।ਸ੍ਰੀਮਤੀ ਅਲਕਾ ਕਾਲੀਆ ਨੇ ਇਸ ਮਦਦ ਲਈ ਮੈਨਜਮੈਂਟ, ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦੇ ਅਧਿਕਾਰੀ ਰਤਨਜੀਤ ਸਿੰਘ ਵੱਲੋਂ ਇਹ ਪੈਸੇ ਨਾਇਬ ਤਹਿਸੀਲਦਾਰ ਮਜੀਠਾ ਜਸਬੀਰ ਸਿੰਘ ਦੇ ਹਵਾਲੇ ਕੀਤੇ ਗਏ, ਜਿਸ ਵਿਚੋਂ ਅੱਜ ਮਜੀਠਾ ਸਬ ਡਵੀਜ਼ਨ ਦੇ ਕਈ ਘਰਾਂ ਵਿਚ ਰੋਟੀ-ਪਾਣੀ ਲਈ ਸੁੱਕਾ ਰਾਸ਼ਨ ਪੁੱਜਦਾ ਕਰ ਦਿੱਤਾ ਹੈ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …