ਕੁੱਝ ਕਰਨ ਲਈ ਦੁਨੀਆਂ ‘ਤੇ
ਆਉਂਦਾ ਹੈ ਆਦਮੀ।
ਦੌਲਤ, ਸ਼ੁਅਰਤ ਤੇ ਕੁਰਸੀ
ਚਾਉਂਦਾ ਹੈ ਆਦਮੀ।
ਕਰਨੀ-ਕੱਥਨੀ ਦੇ ਅੰਤਰ
ਵਿੱਚ ਕੋਹਾਂ ਦੀ ਦੂਰੀ
ਆਪਣੇ ਆਪ ਦਾ ਸਭ-ਕੁੱਝ
ਗਵਾਉਂਦਾ ਹੈ ਆਦਮੀ।
ਇਸ ਯੁੱਗ ਵਿੱਚ, ਆਦਮ-ਬੋ
ਬਣ ਕੇ ਜੋ ਰਹਿ ਗਿਆ
ਉੱਡ ਜਾਂਦੀਆਂ ਸਭ ਨੀਂਦਰਾਂ
ਨਾ ਸੌਂਦਾ ਹੈ ਆਦਮੀ।
ਡਾਕੇ-ਚੋਰੀ ਦੀ ਸੋਚ ਅੰਦਰ
ਦਿਨ-ਰਾਤ ਜੋ ਡੁੱਬਿਆ
ਢੰਗ ਨਵੇਂ ਹੀ ਬਣਾ ਕੇ ਉਹ
ਵਿਖਾਉਂਦਾ ਹੈ ਆਦਮੀ।
‘ਸੁਹਲ’ ਸਵੇਰ ਦਾ ਜੋ ਭੁੱਲਾ
ਪਰਤ ਆਵੇ ਸ਼ਾਮ ਨੂੰ
ਸੁਹਲੇ ਨਵੀਂ ਹੀ ਜ਼ਿੰਦਗ਼ੀ ਦੇ
ਗਾਉਂਦਾ ਹੈ ਆਦਮੀ।
ਮਲਕੀਅਤ ‘ਸੁਹਲ’
ਗੁਰਦਾਸਪੁਰ।
ਮੋ – 9872848610