
ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) : ਸੇਵਾ ਭਾਰਤੀ ਰਜ਼ਿ ਫ਼ਾਜ਼ਿਲਕਾ ਦੀ ਚੋਣ ਭਾਰਤ ਮਾਤਾ ਮੰਦਰ ਵਿਖੇ ਹੋਈ ਇਸ ਚੋਣ ਦੇ ਕਨਵੀਨਰ ਸੇਵਾ ਭਾਰਤੀ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਮਧੂ ਮਿੱਤਲ, ਸੇਵਾ ਭਾਰਤੀ ਦੇ ਮੀਡੀਆ ਪ੍ਰਭਾਰੀ ਸੁਰਿੰਦਰ ਗੋਇਲ, ਸੇਵਾ ਭਾਰਤੀ ਦੇ ਵਿਭਾਗ ਮੰਤਰੀ ਰਮੇਸ਼ ਜ਼ੀਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਚੋਣ ਵਿਚ ਸੋਹਨ ਲਾਲ ਗੁਗਲਾਨੀ ਨੂੰ ਪ੍ਰਧਾਨ, ਬਾਬੂ ਲਾਲ ਅਰੋੜਾ ਅਤੇ ਕੁੰਦਨ ਲਾਲ ਗਰੋਵਰ ਨੂੰ ਸਰਪ੍ਰਸਤ ਚੁਣਿਆ ਗਿਆ ਹੈ। ਸੰਦੀਪ ਕੁਮਾਰ ਸਚਦੇਵਾ ਨੂੰ ਖਜ਼ਾਨਚੀ ਚੁਣਿਆ ਗਿਆ। ਅੰਤ ਵਿਚ ਕ੍ਰਿਸ਼ਨ ਲਾਲ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media