ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਬਿਹਾਰ ਅਤੇ ਮੱਧ ਪ੍ਰਦੇਸ਼ ਸਰਕਾਰ ਵਲੋਂ
ਇਹ ਫੈਸਲਾ ਲਿਆ ਗਿਆ ਹੈ ਕਿ ਲਾਕਡਾਊਨ ਦੌਰਾਨ ਦੂਜੇ ਰਾਜਾਂ ਵਿੱਚ ਫਸੇ ਬਿਹਾਰ ਰਾਜ ਨਾਲ ਸਬੰਧਤ ਮਜਦੂਰ ਪਰਿਵਾਰਾਂ ਅਤੇ ਹੋਰ ਜ਼ਰੂਰਤਮੰਦ ਵਿਅਕਤੀਆਂ ਦੇ ਖਾਤਿਆਂ ਵਿੱਚ 1000/- ਰੁਪਏ ਦੀ ਰਾਸ਼ੀ ਪਾਈ ਜਾਵੇਗੀ।
ਡਿਪਟੀ ਕਮਿਸ਼ਨਰ ਢਿੱਲੋਂ ਨੇ ਦੱਸਿਆ ਕਿ ਇਸ ਸਬੰਧੀ ਬਿਹਾਰ ਸਰਕਾਰ ਵੱਲੋਂ ਵੈਬਸਾਈਟ www.aapda.bih.nic.in ਜਾਰੀ ਕੀਤੀ ਹੈ ਜਿਸ ਤੇ ਲਾਭਪਾਤਰੀ ਖੁਦ ਨੂੰ ਰਜਿਸਟਰਡ ਕਰ ਕੇ ਇਸ ਦਾ ਲਾਹਾ ਲੈ ਸਕਦੇ ਹਨ।
ਉਨਾਂ ਨੇ ਦੱਸਿਆ ਕਿ ਇਹ ਸਕੀਮ ਸਿਰਫ ਬਿਹਾਰ ਦੇ ਉਨ੍ਹਾਂ ਵਸਨੀਕਾਂ ਲਈ ਹੈ ਜੋ ਕੋਰੋਨਾ ਵਾਇਰਸ ਕਾਰਨ ਦੂਜੇ ਰਾਜਾਂ ਵਿੱਚ ਫਸੇ ਹੋਏ ਹਨ।
ਇਸ ਸਬੰਧੀ ਜਰੂਰੀ ਦਸਤਾਵੇਜ ਜਿਵੇਂ ਲਾਭਪਾਤਰੀ ਦਾ ਅਧਾਰ ਕਾਰਡ, ਬੈਂਕ ਦਾ ਖਾਤਾ ਨੰਬਰ ਜਿਸ ਦੀ ਬਰਾਂਚ ਬਿਹਾਰ ਰਾਜ ਵਿੱਚ ਹੋਵੇ। ਇਸ ਤੋਂ ਇਲਾਵਾ ਇਕ ਸਾਫ ਤਸਵੀਰ (ਸੈਲਫੀ) ਜੋ ਅਧਾਰ ਕਾਰਡ ਨਾਲ ਮੇਲ ਖਾਂਦੀ ਹੋਵੇ, ਇੱਕ ਅਧਾਰ ਨੰਬਰ ‘ਤੇ ਇੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ। ਇਸ ਲਈ ਮੋਬਾਇਲ ਨੰਬਰ ’ਤੇ ਪ੍ਰਾਪਤ ਓ.ਟੀ.ਪੀ ਦੀ ਮੋਬਾਇਲ ਐਪ ‘ਤੇ ਵਰਤੋਂ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਹੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਬਿਹਾਰ ਭਵਨ ਨਵੀਂ ਦਿੱਲੀ ਵਿਖੇ ਹੈਲਪਲਾਈਨ ਨੰਬਰ 011-23792009, 23014326 ਅਤੇ 23013884 ਵੀ ਸਥਾਪਿਤ ਕੀਤੇ ਗਏ ਹਨ।ਇਸ ਤੋਂ ਇਲਾਵਾ ਪਟਨਾ ਕੰਟਰੋਲ ਰੂਮ ਨੰਬਰ 0612-2294204, 2294205 ਵੀ ਸਥਾਪਿਤ ਕੀਤੇ ਗਏ ਹਨ।ਇਸੇ ਤਰਾਂ ਮੱਧ ਪ੍ਰਦੇਸ਼ ਰਾਜ ਦੇ ਵਾਸੀ ਫੋਨ ਨੰਬਰ 0755-2411180 ‘ਤੇ ਫੋਨ ਕਰਕੇ ਕਿਸੇ ਵੀ ਤਰਾਂ ਦੀ ਸਹਾਇਤਾ ਲੈ ਸਕਦੇ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media