Friday, June 19, 2026

ਮਹਿਲਾ ਡਾਕਟਰ ਨੂੰ ਕਰੋਨਾ ਮੁਕਤ ਹੋਣ ‘ਤੇ ਸਿਵਲ ਹਸਪਤਾਲ ਤੋਂ ਘਰ ਲਈ ਕੀਤਾ ਰਵਾਨਾ

ਪਠਾਨਕੋਟ, 11 ਮਈ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨਾਂ ਦੋਰਾਨ ਜਿਲ੍ਹਾ ਪਠਾਨਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਮਹਿਲਾ ਡਾਕਟਰ ਦੀ ਮੈਡੀਕਲ PPNJ1105202003ਰਿਪੋਰਟ ਕਰੋਨਾ ਪਾਜੀਟਿਵ ਆਈ ਸੀ।ਜਿਸ ਦਾ ਇਲਾਜ ਸਿਵਲ ਹਸਪਤਾਲ ਵਿੱਚ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਚੱਲ ਰਿਹਾ ਸੀ। ਅੱਜ ਮਹਿਲਾ ਡਾਕਟਰ ਦੀਆਂ ਦੋਨੋਂ ਰਿਪੋਰਟਾਂ ਕਰੋਨਾ ਨੈਗੇਟਿਵ ਆਉਣ ਤੋਂ ਬਾਅਦ ਕਰੋਨਾ ਮੁਕਤ ਹੋਣ ‘ਤੇ ਸਿਵਲ ਹਸਪਤਾਲ ਤੋਂ ਘਰ ਲਈ ਰਵਾਨਾ ਕਰ ਦਿੱਤਾ ਗਿਆ।ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹਿਲਾ ਡਾਕਟਰ ਨੂੰ ਕਰੋਨਾ ਦੇ ਲੱਛਣ ਆਉਣ ‘ਤੇ ਮਹਿਲਾ ਡਾਕਟਰ ਵੱਲੋਂ ਆਪ ਸਿਵਲ ਹਸਪਤਾਲ ਨਾਲ ਸੰਪਰਕ ਕੀਤਾ ਅਤੇ ਆਪਣਾ ਇਲਾਜ ਆਈਸੋਲੇਸ਼ਨ ਵਿੱਚ ਕਰਵਾਇਆ। ਅੱਜ ਕਰੋਨਾ ਮੁਕਤ ਹੋਣ ਤੇ ਸਟਾਫ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਮਹਿਲਾ ਡਾਕਟਰ ਨੂੰ ਘਰ ਲਈ ਰਵਾਨਾ ਕੀਤਾ ਗਿਆ।
                 ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸਿਵਲ ਹਸਪਤਾਲ ਵਿਖੇ 16 ਕਰੋਨਾ ਪਾਜੀਟਿਵ ਮਰੀਜਾਂ ਦਾ ਇਲਾਜ਼ ਚੱਲ ਰਿਹਾ ਹੈ ਜਦ ਕਿ ਇਕ ਕਰੋਨਾ ਪਾਜੀਟਿਵ ਮਰੀਜ਼ ਅਮ੍ਰਿਤਸਰ ਦਾਖਲ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਤੋਂ ਮੁਕਤ ਹੋਣ ਵਾਲਾ ਇਹ 11ਵਾਂ ਮਰੀਜ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਕਰੋਨਾ ਵਾਇਰਸ ਦੀ ਬੀਮਾਰੀ ਨੂੰ ਹਰਾ ਸਕਦੇ ਹਾਂ ਜੇ ਸਿਹਤ ਵਿਭਾਗ ਅਤੇ ਜਿਲ੍ਹਾ ਪ੍ਰਸਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੀਏ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …