Sunday, February 22, 2026

ਡੀ.ਸੀ ਵਲੋਂ ਮਾਪਿਆਂ ਨੂੰ ਡਿਜ਼ੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਨਾਲ ਜੁੜਨ ਦੀ ਅਪੀਲ

ਜਗਨੂਰ ਸਿੰਘ ਗਰੇਵਾਲ ਨੇ ਲਾਕਡਾਊਨ `ਚ ਆਨਲਾਈਨ ਸਿੱਖਿਆ ਮੁਹਿੰਮ ਚਲਾਈ

ਪਟਿਆਲਾ, 26 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਸਕੂਲਾਂ `ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾਵਾਇਰਸ ਕਰਕੇ ਲਾਗੂ ਤਾਲਾਬੰਦੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਡਿਜ਼ੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਨਾਲ ਜੁੜ ਕੇ ਆਪਣੇ ਬੱਚਿਆਂ ਦੀ ਆਚਰਣ ਉਸਾਰੀ, ਸਿੱਖਿਆ ਅਤੇ ਭਾਸ਼ਾ ਵੱਲ ਵਿਸ਼ੇਸ਼ ਧਿਆਨ ਦੇਣ।
          ਕੁਮਾਰ ਅਮਿਤ ਨੇ ਕਿਹਾ ਕਿ ਤਾਲਾਬੰਦੀ ਕਰਕੇ ਸਕੂਲ ਨਾ ਖੁੱਲ੍ਹਣ ਕਾਰਨ ਘਰ ਬੈਠੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੀਰਾਕੀ ਫਾਊਡੇਸ਼ਨ ਦੇ ਸਹਿਯੋਗ ਨਾਲ ਅਰੰਭੇ ਡਿਜ਼ੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਦੀ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜਾਰੀ ਕੀਤੀਆਂ ਵੀਡੀਓਜ ਨੂੰ 1 ਲੱਖ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਾ ਹੈ।
              ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ `ਚ ਤਾਇਨਾਤ ਸਿਖਲਾਈ ਅਧੀਨ ਪੀ.ਸੀ.ਐਸ ਅਧਿਕਾਰੀ ਜਗਨੂਰ ਸਿੰਘ ਗਰੇਵਾਲ ਵਲੋਂ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਆਨਲਾਈਨ ਵੀਡੀਓ ਰਾਹੀਂ ਭਾਸ਼ਾ ਖਾਸ ਕਰਕੇ ਅੰਗਰੇਜ਼ੀ, (ਈ.ਵੀ.ਐਸ) ਵਾਤਾਵਰਣ ਸਿੱਖਿਆ, ਹਿਸਾਬ ਅਤੇ ਚੰਗੇ ਆਚਰਣ ਅਤੇ ਸਮਾਜਿਕ ਵਿਵਹਾਰ ਦੀ ਸਿੱਖਿਆ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਤਣਾਅ ਰਹਿਤ ਤੇ ਉਸਾਰੂ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਲਾਕਡਾਊਨ ਦੀਆਂ ਛੁੱਟੀਆਂ ਦਾ ਲਾਭ ਉਠਾਉਣ।
                 ਕੁਮਾਰ ਅਮਿਤ ਨੇ ਦੱਸਿਆ ਕਿ ਮਾਪਿਆਂ ਨੂੰ ਆਂਗਣਵਾੜੀ ਵਰਕਰਾਂ, ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਸਮੇਤ ਐਲੀਮੈਂਟਰੀ ਅਧਿਆਕਾਂ ਵਲੋਂ ਰੋਜ਼ਾਨਾ ਵੀਡੀਓ ਮਾਪਿਆਂ ਦੇ ਵਟਸਐਪ `ਤੇ ਭੇਜੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ 1200 ਤੋਂ ਵਧੇਰੇ ਘੰਟਿਆਂ ਦੌਰਾਨ 1 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਗਿਆ ਹੈ ਅਤੇ ਮਿਸ਼ਨ ਹੈਸ਼ਟੈਗ ਐਵਰੀਚਾਇਲਡਥ੍ਰਾਈਵਿੰਗ, `ਹਰ ਬੱਚਾ ਵਧ ਫੁੱਲ ਰਿਹਾ ਹੈ`, ਨਾਲ ਪਿਛਲੇ 3 ਹਫ਼ਤਿਆਂ `ਚ ਹੀ 20 ਹਜ਼ਾਰ ਤੋਂ ਵਧੇਰੇ ਮਾਪੇ ਜੁੜ ਚੁੱਕੇ ਹਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …