Friday, June 12, 2026

ਕਰਵਾ ਚੌਥ ਵਾਲੀ ਰਾਤ ਵਿਆਹੁਤਾ ਵੱਲੋਂ ਫ਼ਾਹਾ ਲੈਕੇ ਆਤਮ ਹੱਤਿਆ

ਸੁਸਾਈਡ ਨੋਟ ਵਿੱਚ ਕਿਸੇ ਨੂੰ ਵੀ ਜੁੰਮੇਵਾਰ ਨਾ ਠਹਿਰਾਏ ਜਾਣ ਦਾ ਪੁਲਿਸ ਵਲੋਂ ਇੰਕਸ਼ਾਫ

PPN12101432

ਜਾਂਚ ਕਰਦੇ ਹੋਏ ਤੇ ਸੁਸਾਈਡ ਨੋਟ ਦਿਖਾਉਦੇ ਹੋਏ ਏਸੀਪੀ ਪੱਛਮੀ ਅਮਨਦੀਪ ਸਿੰਘ ਬਰਾੜ ਥਾਣਾ ਮੁੱਖੀ ਹਰੀਸ਼ ਬਹਿਲ ਤੇ ਹੋਰ ਪੁਲਸ ਅਧਿਕਾਰੀ।(ਇਨਸੈਟ)-ਮ੍ਰਿਤਕ ਮਨਿੰਦਰ ਕੌਰ ਦੀ ਪੁਰਾਣੀ ਤਸਵੀਰ।

ਛੇਹਰਟਾ, 12 ਅਕਤੂਬਰ (ਕੁਲਜਿੰਦਰ ਸਿੰਘ) – ਪੁਲਿਸ ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕਾ ਲੇਬਰ ਕਲੌਨੀ ਵਿਖੇ ਇਕ ਨਵਵਿਆਹੁਤਾ ਵੱਲੋਂ ਕਰਵਾ ਚੌਥ ਵਾਲੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲੇਬਰ ਕਲੌਨੀ, ਖੰਡਵਾਲਾ ਵਾਸੀ ਮ੍ਰਿਤਕ ਦੀ ਸੱਸ ਕਿਰਨ ਨੇ ਦੱਸਿਆ ਕਿ ਮਨਿੰਦਰ ਕੌਰ (25) ਵਾਸੀ ਜਲੰਧਰ ਦਾ ਵਿਆਹ ਕਰੀਬ 2 ਸਾਲ ਪਹਿਲਾਂ ਉਸ ਦੇ ਪੁੱਤਰ ਹਰਸ਼ ਕੁਮਾਰ ਉਰਫ਼ ਗੋਪੀ ਨਾਲ ਹੋਇਆ ਸੀ, ਜੋ ਕਿ ਵਿਆਹ ਤੋਂ ਕਰੀਬ ਛੇ ਮਹੀਨੇ ਬਾਅਦ ਹੀ ਹਰਸ਼ ਕੁਮਾਰ ਕੰਮਕਾਰ ਦੇ ਸਿਲਸਿਲੇ ਵਿੱਚ ਦੁਬਈ ਚਲਾ ਗਿਆ ਤੇ ਉਸ ਤੋਂ ਬਾਅਦ ਮਨਿੰਦਰ ਕੌਰ ਉਨਾਂ ਦੇ ਪਾਸ (ਸੱਸ ਤੇ ਛੋਟੇ ਦਿਓਰ) ਦੇ ਨਾਲ ਰਹਿ ਰਹੀ ਸੀ। ਉਨਾਂ ਦੱਸਿਆ ਕਿ ਬੀਤੀ ਕਰਵਾ ਚੌਥ ਦੀ ਰਾਤ ਰੋਜ਼ਾਨਾ ਦੀ ਤਰ੍ਹਾਂ ਮਨਿੰਦਰ ਕੌਰ ਆਪਣੇ ਕਮਰੇ ਵਿੱਚ ਚਲੀ ਗਈ ਤੇ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲਗਾ ਲਈ।ਸਵੇਰੇ ਜਦੋਂ ਦੇਰ੍ਹ ਤੱਕ ਮਨਿੰਦਰ ਆਪਣੇ ਕਮਰੇ ਵਿੱਚੋਂ ਬਾਹਰ ਨਾ ਆਈ ਤਾਂ ਉਸ (ਸੱਸ) ਨੇ ਦਰਵਾਜ਼ਾ ਖੜਕਾਇਆ, ਪਰ ਮਨਿੰਦਰ ਕੌਰ ਵਲੋਂ ਦਰਵਾਜ਼ਾ ਨਾ ਖੋਲ੍ਹਣ ‘ਤੇ ਉਨਾਂ ਨੂੰ ਸ਼ੱਕ ਪਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੇ ਇਲਾਕਾ ਨਿਵਾਸੀ ਅਵਾਜਾਂ ਸੁਣ ਕੇ ਇਕੱਠੇ ਹੋ ਗਏ ਤੇ ਦਰਵਾਜਾ ਤੋੜ ਕੇ ਜਦ ਉਨਾਂ ਅੰਦਰ ਵੇਖਿਆ ਤਾਂ ਮਨਿੰਦਰ ਕੌਰ ਦੀ ਲਾਸ਼ ਚੁੰਨੀ ਨਾਲ ਛੱਤ ਦੇ ਗਾਰਡਰ ਨਾਲ ਲਟਕ ਰਹੀ ਸੀ।
ਘਟਨਾ ਬਾਰੇ ਛੇਹਰਟਾ ਪੁਿਲਸ ਤੇ ਉੱਚ ਅਫ਼ਸਰ ਨੂੰ ਸੂਚਿਤ ਕੀਤਾ ਗਿਆ ਤਾਂ ਏਸੀਪੀ ਪੱਛਮੀ ਅਮਨਦੀਪ ਸਿੰਘ ਬਰਾੜ, ਥਾਣਾ ਮੁੱਖੀ ਹਰੀਸ਼ ਬਹਿਲ ਪੁਲਸ ਪਾਰਟੀ ਸਮੇਤ ਜਾਂਚ ਲਈ ਮੌਕੇ ‘ਤੇ ਪੁੱਜੇ। ਜਾਂਚ ਕਰਨ ‘ਤੇ ਮੋਕੇ ੲ.ੇਸੀ.ਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਮਨਿੰਦਰ ਕੌਰ ਦੀ ਤਫਦੀਸ਼ ਦੌਰਾਨ ਲਾਸ਼ ਪਾਸੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਮਨਿੰਦਰ ਨੇ ਲਿਖਿਆ ਹੈ ਕਿ ਆਪਣੇ ਮਾਂ-ਪਿਓ ਤੇ ਸਹੁਰਿਆਂ ਨਾਲ ਬਹੁਤ ਪਿਆਰ ਕਰਦੀ ਹੈ ਤੇ ਦੋਵੇਂ ਪਰਿਵਾਰ ਵੀ ਉਸ ਨੂੰ ਬਹੁਤ ਪਿਆਰ ਕਰਦੇ ਹਨ। ਉਸ ਦੀ ਮੌਤ ਦਾ ਕੋਈ ਵੀ ਜਿੰਮੇਵਾਰ ਨਹੀਂ ਹੈ ਤੇ ਉਸਦੇ ਮਰਨ ਤੋਂ ਬਾਅਦ ਉਸ ਦੇ ਪੇਕੇ ਜਾਂ ਸਹੁਰੇ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਫ਼ਿਰ ਵੀ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਜੇਕਰ ਸਾਰੇ ਉਸ ਨੂੰ ਪਿਆਰ ਕਰਦੇ ਸਨ ਤਾਂ ਉਸ ਦੀ ਆਤਮਹੱਤਿਆ ਕਰਨ ਦੀ ਕੀ ਵਜ਼੍ਹਾ ਸੀ। ਉਨ੍ਹਾਂ ਦਸਿਆ ਕਿ ਸੁਸਾਈਡ ਨੋਟ ਵਿਚ ਲਿਖ਼ਾਈ ਦੀ ਵੀ ਫੌਰੈਂਸਿਕ ਜਾਂਚ ਕਰਵਾਈ ਜਾਵੇਗੀ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply