Monday, December 23, 2024

ਅਧੂਰੇ ਪਏ ਕੰਮਾਂ ਦੇ ਬਾਵਜੂਦ ਲਗਾਏ ਜਾ ਰਹੇ ਹਨ ਟੋਲ ਟੈਕਸ – ਨੀਰਜ਼ ਸਿਹਾਲਾ

ਘੁਲਾਲ ਟੋਲ ਪਲਾਜ਼ਾ ਸ਼ੁਰੂ ਕੀਤਾ ਗਿਆ ਤਾਂ ਸਮਾਜਸੇਵੀ ਜਥੇਬੰਦੀਆਂ ਕਰਨਗੀਆਂ ਵੱਡਾ ਸੰਘਰਸ਼

ਸ਼ਮਰਾਲਾ, 5 ਜੂਨ (ਪੰਜਾਬ ਪੋਸਟ – ਕੰਗ) – ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਪੂਰਾ ਵਿਸ਼ਵ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ, ਉਥੇ ਸਰਕਾਰਾਂ ਆਮ ਲੋਕਾਂ ‘ਤੇ ਹੋਰ ਬੋਝ ਪਾ ਕੇ ਪੂਰੀ ਤਰ੍ਹਾਂ ਲੁੱਟਣ ਲੱਗੀਆਂ ਹੋਈਆਂ ਹਨ।
              ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਮਰਾਲਾ ਇਲਾਕੇ ਦੇ ਸਮਾਜਸੇਵੀ ਨੀਰਜ ਸਿਹਾਲਾ, ਗੁਰਪ੍ਰੀਤ ਸਿੰਘ ਬੇਦੀ ਅਤੇ ਇੰਦਰਜੀਤ ਸਿੰਘ ਕੰਗ ਵਲੋਂ ਕੀਤਾ ਗਿਆ।ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਰੜ ਨੇੜੇ ਭਾਗੂ ਮਾਜ਼ਰਾ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਟੋਲ ਪਲਾਜਾ ਚਾਲੂ ਕਰ ਦਿੱਤਾ ਗਿਆ ਹੈ, ਪਰ ਨੈਸ਼ਨਲ ਹਾਈਵੇ- 5 ਦਾ ਕੰਮ ਹਾਲੇ ਪੂਰਾ ਨਹੀਂ ਹੋਇਆ।ਖਰੜ ਵਾਲਾ ਪੁੱਲ ਅਜੇ ਵੀ ਅਧੂਰਾ ਪਿਆ ਹੈ, ਇਸ ਤੋਂ ਇਲਾਵਾ ਪਿੰਡ ਖੰਟ ਮਾਨਪੁਰ, ਮੰਡੇਰਾਂ, ਜਟਾਣਾ, ਕੋਟਲਾ ਸਮਸ਼ਪੁਰ ਅਤੇ ਸਮਰਾਲਾ ਬਾਈਪਾਸ ਦੇ ਪੁੱਲ ਦੇ ਕੰਮ ਅਜੇ ਅੱਧੇ ਅਧੂਰੇ ਪਏ ਹਨ।ਨੀਲੋਂ ਦਾ ਪੁਲ ਵੀ ਅਧੂਰਾ ਪਿਆ ਹੈ।
              ਉਨਾਂ ਕਿਹਾ ਕਿ ਕਾਨੂੰਨ ਅਨੁਸਾਰ ਜਦੋਂ ਨੈਸ਼ਨਲ ਹਾਈਵੇ ਦਾ ਕੰਮ ਪੂਰਾ ਹੁੰਦਾ ਹੈ ਤਾਂ ਉਸ ਉਪਰੰਤ ਹੀ ਟੋਲ ਪਲਾਜਾ ਲਗਾਇਆ ਜਾ ਸਕਦਾ ਹੈ।ਪਿਛਲੇ ਕਈ ਸਾਲਾਂ ਤੋਂ ਪਿੰਡ ਕੁੱਬੇ ਕੋਲ ਦਾ ਟੋਲ ਪਲਾਜ਼ਾ ਵਾਲਿਆਂ ਵਲੋਂ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ, ਜਦੋਂ ਕਿ ਦੋਰਾਹਾ ਵਿਖੇ ਰੇਲਵੇ ਪੁੱਲ ਅਜੇ ਵੀ ਅਧੂਰਾ ਪਿਆ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਦੋਂ ਤੱਕ ਅਧੂਰੇ ਕੰਮ ਪੂਰੇ ਨਹੀਂ ਹੁੰਦੇ, ਉਦੋਂ ਤੱਕ ਇਹ ਟੋਲ ਪਲਾਜ਼ੇ ਚਾਲੂ ਨਹੀਂ ਕੀਤੇ ਜਾਣੇ ਚਾਹੀਦੇ।
               ਉਨ੍ਹਾਂ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਮ ਜਨਤਾ ਦੇ ਹੱਕ ਵਿੱਚ ਬੋਲਣ।ਸਮਾਜ ਸੇਵੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਅਧੂਰੇ ਪਏ ਕੰਮਾਂ ਕਰਕੇ ਘੁਲਾਲ ਵਾਲਾ ਟੋਲ ਪਲਾਜ਼ਾ ਸ਼ੁਰੂ ਕੀਤਾ ਗਿਆ ਤਾਂ ਸਮਰਾਲਾ ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਇਕੱਠੀਆਂ ਹੋ ਕੇ ਤਕੜਾ ਸੰਘਰਸ਼ ਸ਼ੁਰੂ ਕਰਨਗੀਆਂ।
                ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪ ਦਿਲਬਰ, ਸੰਦੀਪ ਸਮਰਾਲਾ, ਨੀਟਾ ਕਲਸੀ, ਦਿਲਸ਼ਾਦ ਅਖਤਰ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …