Friday, April 24, 2026

ਡਰੀਮ ਸਿਟੀ ਮਾਨਾਂਵਾਲਾ ਵਾਸੀਆਂ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਜੰਡਿਆਲਾ ਗੁਰੂ, 8 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਡਰੀਮ ਸਿਟੀ ਮਾਨਾਂਵਾਲਾ ਵਿਖੇ ਡਰੀਮ ਸਿਟੀ ਵਾਸੀਆਂ ਵੱਲੋਂ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।ਡਾ. ਇੰਦਰਪਾਲ ਸਿੰਘ ਪਸਰੀਚਾ ਨੇ ਕਿਹਾ ਕਿ ਡਰੀਮ ਸਿਟੀ ਵਾਸੀਆਂ ਨੇ ਪ੍ਰਣ ਕੀਤਾ ਹੈ ਕਿ ਕਲੌਨੀ ਨੂੰ ਹਰਿਆ ਭਰਿਆ ਰੱਖਣ ਲਈ ਵੱਧ-ਵੱਧ ਬੂਟੇ ਲਗਾਉਣਗੇ।ਸਮਿੱਤਰ ਸਿੰਘ, ਸੰਜੀਵ ਸ਼ਿੰਗਾਰੀ ਨੇ ਕਿਹਾ ਕਿ ਇਕ ਬੂਟਾ ਪ੍ਰਤੀ ਦਿਨ 230 ਲਿਟਰ ਆਕਸੀਜਨ ਪੈਦਾ ਕਰਦਾ ਹੈ, ਜਿਸ ਦੀ ਸਲਾਨਾ ਕੀਮਤ 23 ਲੱਖ ਰੁਪਏ ਬਣਦੀ ਹੈ।
               ਇਸ ਮੌਕੇ ਹਰਭਜਨ ਕਾਹਲੋ, ਰਸ਼ਪਾਲ ਪੰਨੂੰ ਪ੍ਰਧਾਨ ਡਰੀਮ ਸਿਟੀ, ਡਾ. ਇੰਦਰਪਾਲ, ਸੁਰਜੀਤ ਸਿੰਘ ਬਮਰਾਹ, ਰਮੇਸ਼ ਜੈਰਥ, ਕੰਵਲਜੀਤ ਸਿੰਘ, ਕਿੱਟੀ ਚੋਪੜਾ, ਸਤਵਿੰਦਰ ਸਿੰਘ ਸਿੱਧੂ, ਗੁਰਮੁਖ ਸਿੰਘ ਰੰਧਾਵਾ, ਵਿਕਾਸ ਅਗਰਵਾਲ ਆਦਿ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …