ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੰਧੂ) – ਸਿਡਾਨਾ ਇੰਸਟੀਚਿਊਟਸ ਵੱਲੋਂ 2020-21 ਸੈਸ਼ਨ ਦੇ ਦਾਖਲੇ ਸੰਬੰਧੀ ਵਿਦਿਆਰਥੀਆਂ ਦੀ ਗਾਈਡੈਂਸ ਲਈ ਹੈਲਪ
ਡੈਸਕ ਸਥਾਪਿਤ ਕੀਤਾ ਗਿਆ।ਜਿਸ ਵਿੱਚ ਮਾਪਿਆਂ ਵਲੋਂ ਸਿਡਾਨਾ ਇੰਸਟੀਚਿਊਟਸ ਦੀਆਂ ਵੱਖ-ਵੱਖ ਸ਼ਾਖਾਵਾ ਵੱਲੋਂ ਚਲਾਏ ਜਾ ਰਹੇ ਕੋਰਸਾਂ ਜਿਵੇਂ ਕਿ 10ਵੀਂ ਪਾਸ ਵਿਦਿਆਰਥੀਆਂ ਨੂੰ ਸਿਡਾਨਾ ਇੰਟਰਨੈਸ਼ਨਲ ਸਕੂਲ ਵਿੱਚ (+1, +2, ਮੈਡੀਕਲ, ਨਾਨ ਮੈਡੀਕਲ, ਕਾਮਰਸ ਤੇ ਆਰਟਸ), ਬਾਰਵੀਂ ਪਾਸ ਵਿਦਿਆਰਥੀਆ ਨੂੰ ਸਿਡਾਨਾ ਪੋਲੀਟੈਕਨੀਕਲ ਕਾਲਜ ਵਿੱਚ (3 ਸਾਲ ਡਿਪਲੋਮਾ ਇਨ ਸਿਵਲ ਇੰਜੀਨੀਅਰਿਗ, ਟਰੀਪਲ -ਈ, ਮਕੈਨੀਕਲ ਇੰਜੀਨੀਅਰਿਗ, ਕੰਪਿਊਟਰ ਇੰਜੀਨੀਅਰਿਗ, ਇਲੈਕਟਰੋਨਿਕ ਇੰਜੀਨੀਅਰਿਗ), ਸਿਡਾਨਾ ਡਿਗਰੀ ਕਾਲਜ ਵਿੱਚ (ਬੀ.ਏ. ਬੀ.ਐਸ. ਇਕਨੋਮਿਕਸ), ਬੀ.ਕਾਮ, ਡਿਪਲੋਮਾ ਇਨ ਕੋਸਮੋਟੋਲਜੀ), ਸਿਡਾਨਾ ਇੰਸਟੀਚਿਊਟ ਆਫ ਮੈਨੇਜਮੈਂਟ ਤੇ ਟਕਨਾਲੋਜੀ ਵਿੱਚ (ਐਮ.ਬੀ.ਏ, ਬੀ.ਸੀ.ਏ, ਬੀ.ਬੀ.ਏ) ਗਰੈਜੂਏਟ ਵਿਦਿਆਰਥੀਆਂ ਨੂੰ ਸਿਡਾਨਾ ਇੰਸਟੀਚਿਊਟਸ ਆਫ ਐਜੂਕੇਸ਼ਨ ਵਿੱਚ (ਬੀ.ਐਡ ਅਤੇ ਪੀ.ਜੀ.ਡੀ.ਸੀ.ਏ. ਟੀਚਰ ਐਜੂਕੇਸ਼ਨ ਦਾਖਲੇ ਸੰਬੰਧੀ ਅਤੇ ਵਿਸ਼ਿਆ ਦੀ ਚੋਣ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਤੋਂ ਇਲਾਵਾ ਜੋ ਵਿਅਕਤੀ ਕਿਸੇ ਕਾਰਨ ਸਿੱਖਿਆ ਤੋਂ ਵਾਂਝੇ ਰਹਿ ਗਏ ਸਨ, ਉਹ ਸਿੱਧਾ 10ਵੀਂ ਤੇ ਬਾਰਵੀਂ ਵਿੱਚ ਨੈਸ਼ਨਲ ਇੰਸਟੀਚਿਊਟਸ ਆਫ ਓਪਨ ਸਕੂਲਿੰਗ ਵਿੱਚ ਦਾਖਲ ਹੋ ਸਕਦੇ ਹਨ।ਸਿਡਾਨਾ ਇੰਸਟੀਚਿਊਟਸ ਦੀ ਸ਼ਾਖਾ ਇੰਗਲਿਸ਼ ਹੱਬ ਦੁਆਰਾ ਵਿਦਿਆਰਥੀਆਂ ਨੂੰ ਆਈਲਟਸ, ਸਪੋਕਨ ਇੰਗਲਿਸ਼, ਅਤੇ ਪੀ.ਟੀ ਦੀ ਆਨਲਾਈਨ ਅਤੇ ਆਫਲਾਈਨ ਕੋਚਿੰਗ ਦਿੱਤੀ ਜਾ ਰਹੀ ਹੈ ਜਿਸ ਵਿੱਚ ਹਰ ਉਮਰ ਦੇ ਵਿਅਕਤੀ ਦਾਖਲਾ ਲੈ ਸਕਦੇ ਹਨ।
ਸਿਡਾਨਾ ਇੰਸਟੀਚਿਊਟਸ ਦੀਆਂ ਇਹਨਾਂ ਸਾਰੀਆਂ ਸ਼ਾਖਾਵਾਂ ਵਿੱਚ ਰੈਗੂਲਰ ਆਨਲਾਈਨ ਤੇ ਆਫਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ।ਸਾਰੀਆ ਹੀ ਸ਼ਾਖਾਵਾਂ ਨੂੰ ਵੱਖ-ਵੱਖ ਵਿੱਦਿਅਕ ਸੰਸਥਾਵਾਂ ਸੀ.ਬੀ.ਐਸ.ਈ, ਜੀ.ਐਨ.ਡੀ.ਯੂ, ਪੀ.ਟੀ.ਯੂ, ਪੀ.ਐਸ.ਬੀ.ਟੀ.ਈ, ਏ.ਆਈ.ਸੀ.ਟੀ.ਈ ਅਤੇ ਭਾਰਤ ਸਰਕਾਰ ਵੱਲੋ ਮਾਨਤਾ ਪ੍ਰਾਪਤ ਹੈ।ਇਹਨਾਂ ਸ਼ਾਖਾਵਾਂ ਵਿੱਚੋਂ ਕਿੱਤਾਮੁੱਖੀ ਵਿੱਦਿਆ ਪ੍ਰਾਪਤ ਕਰਕੇ ਵਿਦਿਆਰਥੀ ਆਪਣਾ ਕੰਮ ਖੋਲ੍ਹ ਸਕਦੇ ਹਨ ਪ੍ਰਾਈਵੇਟ ਅਤੇ ਸਰਕਾਰੀ ਨੌਕਰੀਆਂ ਵੀ ਪ੍ਰਾਪਤ ਕਰ ਸਕਦੇ ਹਨ ਅਤੇ ਵਿਦੇਸ਼ ਅਤੇ ਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਅੱਗੋਂ ਪੜ੍ਹਾਈ ਵੀ ਕਰ ਸਕਦੇ ਹਨ।ਸਿਡਾਨਾ ਇੰਸਟੀਚਿਊਟਸ ਵੱਲੋਂ ਸ਼ੁਰੂ ਕੀਤੇ ਗਏ, ਇਸ ਹੈਲਪ ਡੈਸਕ ਦੇ ਵਿੱਚ ਵਿਦਿਆਰਥੀ ਅਤੇ ਮਾਪੇ ਆਨਲਾਈਨ ਜਾਂ ਆਫਲਾਈਨ ਬੱਚਿਆਂ ਦੀ ਉਚੇਰੀ ਸਿੱਖਿਆ ਅਤੇ ਭਵਿੱਖ ਲਈ ਕੀਤੇ ਜਾ ਸਕਣ ਵਾਲੇ ਕਿੱਤਾ-ਮੁੱਖੀ ਕੋਰਸਾਂ ਬਾਰੇ ਮੁਫਤ ਜਾਣਕਾਰੀ ਹਾਸਿਲ ਕਰ ਸਕਦੇ ਹਨ। ਦਾਖਲੇ ਸੰਬੰਧੀ ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਦਾਖਲਾ ਫਾਰਮ ਭੇਜੇ ਜਾਣਗੇ, ਜਿੰਨ੍ਹਾਂ ਨੂੰ ਭਰ ਕੇ ਆਨਲਾਈਨ ਜਮਾਂ ਕਰਵਾ ਕੇ ਉਹ ਵੱਖ-ਵੱਖ ਕੋਰਸਾਂ ਵਿੱਚ ਆਪਣੇ ਦਾਖਲੇ ਦੀ ਪੁਸ਼ਟੀ ਕਰ ਸਕਦੇ ਹਨ।
ਗੁਰਸੇਵਕ ਸਿੰਘ ਭੁੱਲਰ ਅਤੇ ਪੀ.ਐਸ.ਗਿੱਲ ਦੀ ਅਗਵਾਈ ਵਿੱਚ ਵਿਦਿਆਰਥੀ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਕੋਲੋਂ ਆਪਣੇ ਕੈਰੀਅਰ ਸੰਬੰਧੀ ਘਰ ਬੈਠ ਕੇ ਹੀ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਹਾਸਲ ਕਰ ਕਰਕੇ ਸਹੀ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ।
Check Also
ਸਫਾਈ ਮੁਹਿੰਮ ਨੂੰ ਮਿਲਿਆ ਵੱਡਾ ਸਹਿਯੋਗ; ਐਨ.ਜੀ.ਓਜ਼ ਨੇ ਨਗਰ ਨਿਗਮ ਨਾਲ ਮਿਲਾਇਆ ਹੱਥ
ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ …
Punjab Post Daily Online Newspaper & Print Media