Sunday, December 22, 2024

ਪੰਜਾਬ ਸਰਕਾਰ ਕਲਾਕਾਰਾਂ ਨੂੰ ਸ਼ਰਤਾਂ ਅਨੁਸਾਰ ਪ੍ਰੋਗਰਾਮ ਲਾਉਣ ਦੀ ਦੇਵੇ ਇਜਾਜ਼ਤ – ਅਸ਼ੋਕ ਮਸਤੀ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਹੋਏ ਸੰਗੀਤ ਖੇਤਰ ਨਾਲ ਸਬੰਧਤ ਕਲਾਕਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਤੇ ਮਸ਼ਹੂਰ ਗਾਇਕ ਅਤੇ ਮੰਚ ਦੇ ਪ੍ਰਧਾਨ ਗਾਇਕ ਸੋਹਣ ਸਿੰਕਦਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਹੋਰ ਅਦਾਰਿਆਂ ਨੂੰ ਲੋਕਡਾਊਨ ਵਿੱਚ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।ਉਸੇ ਤਰ੍ਹਾਂ ਕਲਾਕਾਰ ਭਾਈਚਾਰੇ ਨੂੰ ਪ੍ਰੋਗਰਾਮ ਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।ਮੰਚ ਦੇ ਆਗੂ ਅਤੇ ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਲਾਕਾਰ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਕਦੇ ਵੀ ਕਿਸੇ ਸਰਕਾਰ ਨੇ ਕਲਾਕਾਰਾਂ ਭਾਈਚਾਰੇ ਦੀ ਸਾਰ ਨਹੀਂ ਲਈ।ਪ੍ਰਸਿੱਧ ਗੀਤਕਾਰ ਮੁਸਤਾਕ ਲਸਾੜਾ ਨੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ ਦੀ ਸੋਚ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਅੱਜ ਦੇ ਨਾਜ਼ੁਕ ਸਮੇਂ ਸਭ ਤੋਂ ਪਹਿਲਾਂ ਉਨਾਂ ਨੇ ਆਪਣੇ ਸੰਗੀਤ ਖੇਤਰ ਨਾਲ ਜੁੜੇ ਹੋਏ ਲੋਕਾਂ ਦੇ ਦਰਦ ਨੂੰ ਮਹਿਸੂਸ ਕੀਤਾ।ਹਾਕਮ ਬਖਤੜੀਵਾਲਾ ਦੇ ਲਾਡਲੇ ਸ਼ਾਗਿਰਦ ਗਾਇਕ ਜੱਗੀ ਧੂਰੀ ਨੇ ਕਿਹਾ ਕਿ ਸਾਨੂੰ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ।
                  ਇਸ ਮੌਕੇ ਗਾਇਕ ਨਿਰਮਲ ਮਾਹਲਾ ਸੰਗਰੂਰ. ਸਿੱਧੂ ਹਸਨਪੁਰੀ, ਪ੍ਰਧਾਨ ਸੰਜੀਵ ਸੁਲਤਾਨ,ਜੱਸ ਗੁਰਾਇਆ, ਮੰਗਲ ਮੰਗੀ ਯਮਲਾ, ਗੀਤਕਾਰ ਗਿੱਲ ਅਕੋਈ ਵਾਲਾ, ਰਮੇਸ਼ ਬਰੇਟਾ. ਸਾਹਿਤਕਾਰ ਰਾਮਫਲ ਰਾਜਲਹੇੜੀ, ਕਾਲਾ ਅਲੀਸ਼ੇਰ ਨੇ ਆਪਣੇ ਵਿਚਾਰ ਪੇਸ਼ ਕੀਤੇ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …