ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵੱਲੋਂ ਪਿ੍ਰੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ
ਸਦਕਾ ਅਤੇ ਡਾ. ਕੁਲਜੀਤ ਸਿੰਘ ਰੰਧਾਵਾ ਸਹਾਇਕ ਮੰਡੀਕਰਨ ਅਫ਼ਸਰ ਦੇ ਸਹਿਯੋਗ ਨਾਲ ਖੇਤੀਬਾੜੀ ਸੂਚਨਾ ਅਫ਼ਸਰ ਡਾ. ਜਸਵਿੰਦਰ ਸਿੰਘ ਭਾਟੀਆ ਨੇ ਸਾਧੂ ਸਿੰਘ ਪਿੰਡ ਰੂਪੋਵਾਲੀ ਬਲਾਕ ਮਜੀਠਾ ਦੇ ਮਧੂ ਮੱਖੀ ਫ਼ਾਰਮ (ਮੈਸ. ਅਮਨ ਸੰਗੀਤ ਹਨੀ ਬੀ ਫ਼ਾਰਮ) ’ਤੇ ਦੌਰਾ ਕੀਤਾ।
ਡਾ. ਜਸਵਿੰਦਰ ਸਿੰਘ ਨੇ ਵਰਖਾ ਰੁੱਤ ’ਚ ਸ਼ਹਿਦ ਦੀਆਂ ਮੱਖੀਆਂ ਦੀ ਸਾਂਭ ਸੰਭਾਲ ਅਤੇ ਮੱਖੀਆਂ ਨੂੰ ਖੁਰਾਕ ਦੇਣ ਬਾਰੇ ਗੱਲਬਾਤ ਸਾਂਝੀ ਕੀਤੀ।ਇਸ ਦੇ ਨਾਲ ਨਾਲ ਵਰਖਾ ਰੁੱਤ ’ਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਬਹੁਤ ਨੁਕਸਾਨ ਪਹੁੰਚਾਉਣ ਵਾਲੇ ਦੁਸ਼ਮਣ ਕੀੜਿਆਂ ਬਾਰੇ ਦੱਸਿਆ।
ਇਸ ਮੌਕੇ ਡਾ. ਦਿਲਬਾਗ ਸਿੰਘ ਭੱਟੀ ਅਤੇ ਡਾ. ਅਮਰਜੀਤ ਸਿੰਘ ਵੱਲੋਂ ਐਗਮਾਰਕ ਸਬੰਧੀ ਸ਼ਹਿਦ ਦੀ ਸ਼ੁੱਧਤਾ ਅਤੇ ਗੁਣਵਤਤਾ ਦੇ ਮਾਪਦੰਡਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਐਗਮਾਰਕ ਲੈਬਾਰਟਰੀ ਅੰਮ੍ਰਿਤਸਰ ਦੁਆਰਾ ਪਾਸ ਕੀਤੇ ਗਏ ਸ਼ਹਿਦ ਦੇ ਲਾਟ ਦੀ ਆਪਣੀ ਹਾਜ਼ਰੀ ’ਚ ਪੈਕਿੰਗ ਕਰਵਾਈ ਗਈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media