Wednesday, July 8, 2026

ਜਥੇਦਾਰ ਰਾਮ ਸਿੰਘ ਬਲਾਲਾ ਨੇ 75ਵੇਂ ਜਨਮ ਦਿਨ ਮੌਕੇ 76 ਵਿਰਾਸਤੀ ਪੌਦੇ ਵੰਡੇ

ਸਮਰਾਲਾ, 23 ਜੁਲਾਈ (ਇੰਦਰਜੀਤ ਕੰਗ) – ਵਾਤਾਵਰਨ ਦੀ ਸ਼ੁੱਧਤਾ ਲਈ ਜਥੇਦਾਰ ਰਾਮ ਸਿੰਘ ਬਲਾਲਾ ਨੇ ਆਪਣੇ 75ਵੇਂ ਜਨਮ ਦਿਨ ਮੌਕੇ 76 ਵਿਰਾਸਤੀ ਪੌਦੇ ਵਾਤਾਵਰਣ ਚੇਤਨਾ ਮੰਚ ਨੂੰ ਭੇਂਟ ਕੀਤੇ।ਇੰਨਾਂ ਪੌਦਿਆਂ ਵਿੱਚ ਆਮਲਾ, ਹਰੜ, ਬਹੇੜਾ, ਗੁਲਮੋਹਰ, ਅਮਲਤਾਸ਼, ਜਰਕੰਡਾ, ਪਿੱਪਲ ਆਦਿ ਸ਼ਾਮਲ ਸਨ। ਜਥੇਦਾਰ ਨੇ ਵਾਤਾਵਰਣ ਚੇਤਨਾ ਮੰਚ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਚੰਗਾ ਕੰਮ ਹੈ ਕਿ ਉਹ ਆਪਣੇ ਘਰੇਲੂ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਵੀ ਕਰਦੇ ਹਨ।ਮੰਚ ਦੇ ਮੈਂਬਰਾਂ ਕੁਲਵਿੰਦਰ ਸਿੰਘ ਕਾਕਾ, ਬਲਵਿੰਦਰ ਸਿੰਘ, ਸ਼ਰਨਜੀਤ ਸਿੰਘ, ਰਾਮ ਰਾਮਪੁਰੀ, ਹਰਬੰਸ ਸਿੰਘ ਕੱਦੋ, ਪਵਨ ਸਿੰਘ ਪਵਨ ਅਤੇ ਗੁਰਕੀਰਤ ਸਿੰਘ ਮਨੀ ਨੇ ਜਿਥੇ ਇਹ ਪੌਦੇ ਪ੍ਰਾਪਤ ਕੀਤੇ, ਉਥੇ ਜਥੇਦਾਰ ਬਲਾਲਾ ਨੂੰ ਜਨਮ ਦਿਨ ਦੀ ਮੁਬਾਰਕਬਾਦ ਵੀ ਦਿੱਤੀ।ਇਸ ਮੌਕੇ ਹਾਜ਼ਰੀਨ ਵਿੱਚ ਰਾਮ ਸਿੰਘ ਬਲਾਲਾ ਦੇ ਪਰਿਵਾਰਕ ਮੈਂਬਰ ਲਖਵੀਰ ਸਿੰਘ ਬਲਾਲਾ, ਗੁਰਦੇਵ ਸਿੰਘ ਬਲਾਲਾ, ਰਜਿੰਦਰ ਸਿੰਘ ਬਲਾਲਾ, ਮਨਜੋਤ ਸਿੰਘ, ਕੈਪਟਨ ਕੁਲਵੰਤ ਸਿੰਘ, ਮੱਖਣ ਸਿੰਘ, ਗੁਲਸ਼ਨ ਵਰਮਾ ਆਦਿ ਸ਼ਾਮਲ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …