ਲੌਂਗੋਵਾਲ, 26 ਜੁਲਾਈ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ
ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ ‘ਚ ਫੇਲ ਸਾਬਿਤ ਹੋਈ ਹੈ।ਪੰਜਾਬ ਸਰਕਾਰ ਵੱਲੋਂ 300 ਕਰੋੜ ਰੁਪਏ ਖਰਚ ਕਰਨ ਦੇ ਦਾਅਵੇ ਝੂਠੇ ਹਨ, ਕਿਉਂਕਿ ਅੱਜ ਵੀ ਬੀਮਾਰ ਮਰੀਜਾਂ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਬੈੱਡ ਨਾ ਮਿਲਣ ਕਰਕੇ 5 ਘੰਟੇ ਤੱਕ ਪ੍ਰੇਸ਼ਾਨ ਹੋਣਾ ਪਿਆ ਹੈ।ਉਨ੍ਹਾਂ ਕਿਹਾ ਕਿ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਮਰੀਜ਼ ਨੂੰ ਪਹਿਲਾਂ ਪ੍ਰਾਈਵੇਟ ਤੇ ਫਿਰ ਸਰਕਾਰੀ ਹਸਪਤਾਲ ਵਿੱਚ ਬੈਡ ਨਾ ਮਿਲਣ ਕਰਕੇ ਉਸ ਦੀ ਮੌਤ ਹੋ ਗਈ ਅਤੇ ਲੁਧਿਆਣਾ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਲਈ ਚਾਰ ਦਿਨ ਦੀ ਚੱਲ ਰਹੀ ਬੁਕਿੰਗ ਵੀ ਸਰਕਾਰ ਦੇ ਕੰਮਾਂ ‘ਤੇ ਸਵਾਲੀਆ ਨਿਸ਼ਾਨ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਦੌਰਾਨ ਲੋਕਾਂ ਨੇ ਸਰਕਾਰ ਨੂੰ ਜੋ ਫੰਡ ਦਿੱਤੇ ਉਸ ਦਾ ਕੁੱਝ ਹਿੱਸਾ ਹੀ ਸਰਕਾਰ ਵਲੋਂ ਖਰਚ ਕੀਤਾ ਗਿਆ ਹੈ।ਜਦਕਿ 64 ਕਰੋੜ ਇਕ ਪ੍ਰਾਈਵੇਟ ਬੈਂਕ ਵਿੱਚ ਪਏ ਹਨ।ਉਹਨਾਂ ਨੇ ਸਰਕਾਰ ਨੂੰ ਯਾਦ ਦਿਵਾਇਆ ਕਿ ਪੰਜਾਬ ਦੇ ਲੋਕ ਬਹੁਤ ਹੀ ਦਾਨੀ ਹਨ ਜੇ ਲੋੜ ਪਈ ਤਾਂ ਸੂਬੇ ਦੇ ਲੋਕ ਸਰਕਾਰ ਨੂੰ ਦੁਬਾਰਾ ਵੀ ਫੰਡ ਦੇ ਸਕਦੇ ਹਨ ਇਸ ਲਈ ਸਰਕਾਰ ਨੇ ਜੋ ਰਿਜ਼ਰਵ ਫੰਡ ਰੱਖੇ ਹਨ, ਉਹ ਕਰੋਨਾ ਮਹਾਂਮਾਰੀ ਵਿੱਚ ਲੋਕਾਂ ਦੇ ਇਲਾਜ਼ ਲਈ ਖਰਚ ਕਰਨੇ ਚਾਹੀਦੇ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media