Friday, November 22, 2024

ਮਿਸ਼ਨ ਫ਼ਤਿਹ ਤਹਿਤ ਡਾ. ਸੁਰੇਸ਼ ਕੁਮਾਰ ਤੇ ਸੁਮਨ ਗਰਗ ਨੇ ਜਿੱਤੀ ਕਰੋਨਾ ਦੀ ਜੰਗ

ਲੋਕਾਂ ਨੂੰ ਕੋਵਿਡ ਦੀ ਸਾਵਧਾਨੀਆਂ ਅਪਨਾਉਣ ਦੀ ਕੀਤੀ ਅਪੀਲ

ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਸਫ਼ਲ ਬਣਾਉਣ ’ਚ ਆਪਣਾ ਯੋਗਦਾਨ ਦਿੰਦਿਆਂ ਕੋਵਿਡ-19 ’ਤੇ ਫਤਹਿ ਹਾਸਿਲ ਕਰਨ ਵਾਲੇ ਪਤੀ ਪਤਨੀ ਸੇਵਾ ਮੁਕਤ ਹੋਮਿਓਪੈਥਿਕ ਡਾ. ਸੁਰੇਸ਼ ਕੁਮਾਰ ਅਤੇ ਸੁਮਨ ਗਰਗ ਨੇ ਪੰਜਾਬ ਸਰਕਾਰ ਵਲੋਂ ਕੀਤੇ ਉਪਰਾਲਿਆਂ ਅਤੇ ਇਕਾਂਤਵਾਸ ਦੌਰਾਨ ਮੁਹੱਈਆ ਕਰਵਾਈਆਂ ਸਹੂਲਤਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।ਦੋਵੇਂ ਪਤੀ ਪਤਨੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਅਤੇ ਡਾਕਟਰੀ ਟੀਮ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਵੀ ਕੀਤਾ।
            ਦੋਵੇਂ ਪਤੀ ਪਤਨੀ ਨੇ ਕੋਰੋਨਾਵਾਇਰਸ ‘ਤੇ ਜਿੱਤ ਦਾ ਸਿਹਰਾ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਵਧੀਆ ਪ੍ਰਬੰਧਾਂ ਨੂੰ ਦਿੱਤਾ।63 ਸਾਲਾ ਹੋਮਿਓਪੈਥਿਕ ਸੇਵਾ ਮੁਕਤ ਡਾਕਟਰ ਸੁਰੇਸ਼ ਗਰਗ ਨੇ ਦੱਸਿਆ ਕਿ ਖਾਂਸੀ ਅਤੇ ਸਾਹ ਲੈਣ ’ਚ ਤਕਲੀਫ ਹੋਣ ਕਾਰਣ ਸਿਵਲ ਹਸਪਤਾਲ ਸੰਗਰੂਰ ਵਿਖੇ ਕੋਵਿਡ-19 ਦਾ ਟੈਸਟ ਕਰਵਾਇਆ ਸੀ।15 ਜੁਲਾਈ ਨੂੰ ਉਹਨਾ ਦੀ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੇਰੀ ਪਤਨੀ ਸ੍ਰੀਮਤੀ ਸੁਮਨ ਗਰਗ ਦਾ ਵੀ ਟੈਸਟ ਹੋਇਆ ਅਤੇ ਉਨ੍ਹਾਂ ਦੀ ਰਿਪੋਰਟ ਪਾਜ਼ਟਿਵ ਆਈ ਅਤੇ ਸਿਹਤ ਵਿਭਾਗ ਵਲੋਂ ਸੁਮਨ ਗਰਗ ਨੂੰ ਕੋਵਿਡ ਕੇਅਰ ਸੈਂਟਰ ਮਲੇਰਕੋਟਲਾ ਭੇਜ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਕੋਵਿਡ ਦੇ ਨਾਲ-ਨਾਲ ਦੋਨਾਂ ਨੂੰ ਸ਼ੂਗਰ ਦੀ ਸਮੱਸਿਆ ਵੀ ਸੀ ਜਿਸ ਦਾ ਡਾਕਟਰੀ ਟੀਮਾ ਵਲੋਂ ਪੂੂਰਾ ਖਿਆਲ ਰੱਖਿਆ ਗਿਆ।
              ਡਾ. ਸੁਰੇਸ਼ ਨੇ ਦੱਸਿਆ ਕਿ ਪੀ.ਜੀ.ਆਈ ਚੰਡੀਗੜ੍ਹ ਦਾ ਸਟਾਫ ਹਰ ਸਮੇਂ ਉਨ੍ਹਾਂ ਦਾ ਖਿਆਲ ਰੱਖਦਾ ਸੀ ਅਤੇ ਉਨ੍ਹਾਂ ਘਰ ਵਰਗਾ ਮਾਹੌਲ ਮਿਲਿਆ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਅਤੇ ਵਧੀਆ ਤੇ ਸੰਤੁਲਿਤ ਭੋਜਣ ਖਾਣ ਮਿਲਣ ਨਾਲ ਉਹ ਕੋਰੋਨਾ ਨੂੰ ਹਰਾ ਕੇ ਘਰ ਪਰਤ ਆਏ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਤੋਂ ਡਰਨ ਦੀ ਨਹੀ ਸਗੋਂ ਸੁਚੇਤ ਰਹਿਣ ਦੀ ਲੋੜ ਹੈ ।
                ਡਿਪਟੀ ਕਮਿਸ਼ਨਰ ਰਾਮਵੀਰ ਨੇ ਦੋਵੇਂ ਮਰੀਜ਼ਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਕੋਵਿਡ ਕੇਅਰ ਸੈਂਟਰ ’ਚ ਨਿਰਧਾਰਿਤ ਸਮਾਂ ਬਿਤਾਉਣ ਉਪਰੰਤ ਸਿਹਤਯਾਬ ਹੋ ਕੇ ਘਰ ਪਰਤਣ ’ਤੇ ਚੰਗੇਰੀ ਸਿਹਤ ਲਈ ਸੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਹੁਤ ਜ਼ਿਆਦਾ ਲੋੜ ਪੈਣ ’ਤੇ ਹੀ ਘਰੋਂ ਬਾਹਰ ਜਾਣਾ ਤੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਾਕਾਰਾਤਮਕ ਜੀਵਨ ਸ਼ੈਲੀ ਆਪਣੇ ਕੇ ਕਿਸੇ ਵੀ ਬਿਮਾਰੀ ’ਤੇ ਜਲਦੀ ਫਤਹਿ ਪਾਈ ਜਾ ਸਕਦੀ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …