ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ) – ਅੰਮ੍ਰਿਤਸਰ ਕਾਰਪੋਰੇਸ਼ਨ ਵੱਲੋਂ ਨਿੱਜੀ ਭਾਈਵਾਲੀ ਨਾਲ ਅੰਮ੍ਰਿਤਸਰ ਸ਼ਹਿਰ ਵਿਚ ਕੂੜਾ ਪ੍ਰਬੰਧਨ ਦੀ ਸਮੱਸਿਆ ਦੇ
ਹੱਲ ਲਈ ਘਰ-ਘਰ ਤੋਂ ਕੂੜਾ ਨੂੰ ਇਕੱਠਾ ਕਰਨ ਦੀ ਸ਼ੁਰੂ ਕੀਤੀ ਗਈ ਪ੍ਰਕਿਰਿਆ ਨੂੰ ਚਾਰ ਸਾਲ ਪੂਰੇ ਹੋ ਗਏ ਹਨ।
ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਅਗਸਤ 2016 ਵਿੱਚ ਅੰਮ੍ਰਿਤਸਰ ਕਾਰਪੋਰੇਸ਼ਨ ਨੇ ਘਰ-ਘਰ ਤੋਂ ਕੂੜਾ ਗੱਡੀਆਂ ਦੀ ਸਹਾਇਤਾ ਨਾਲ ਇਕੱਠਾ ਕਰਨ ਦੀ ਸ਼ੁਰੂਆਤ ਕੀਤੀ ਸੀ, ਉਸ ਵੇਲੇ ਇਹ ਕੰਮ ਮੁੰਬਈ ਦੀ ਇਕ ਕੰਪਨੀ ਦੀ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ।ਇਸ ਪਿਛੋਂ ਅਗਸਤ 2019 ਵਿਚ ਕੰਪਨੀ ਨੇ ਆਪਣੀ ਵਿੱਤੀ ਸਥਿਤੀ ਕਾਰਨ ਮਾਲਕੀ ਬਦਲੀ ਅਤੇ ਹੁਣ ਨਵੀਂ ਆਈ ਕੰਪਨੀ ਇਹ ਕੰਮ ਸਫਲਤਾ ਪੂਰਵਕ ਚਲਾ ਰਹੀ ਹੈ। ਉਨਾਂ ਦੱਸਿਆ ਕਿ ਇਸ ਵੇਲੇ 235 ਮਿੰਨੀ ਟਿਪਰ, 18 ਕੰਪੈਕਟਰ ਅਤੇ 3 ਟਿਪਰ ਉਕਤ ਕੰਪਨੀ ਵੱਲੋਂ ਕੂੜਾ ਪ੍ਰਬੰਧਨ ਦੇ ਕੰਮ ਵਿਚ ਲਗਾਏ ਹੋਏ ਹਨ, ਜਦਕਿ ਨਗਰ ਨਿਗਮ ਨੇ 25 ਟਰੈਕਟਰ ਟਰਾਲੀਆਂ, 3 ਵੱਡੇ ਟਿਪਰ, 5 ਡੰਪਰ ਪਲੇਸਰ, 10 ਈ-ਰਿਕਸ਼ਾ, 8 ਜੇ.ਸੀ.ਬੀ ਇਸ ਕੰਮ ਵਿੱਚ ਲਗਾਈਆਂ ਹਨ।ਇਸ ਤੋਂ ਇਲਾਵਾ ਅੰਦਰੂਨੀ ਪੁਰਾਣੇ ਸ਼ਹਿਰ ਵਿਚ ਕੰਮ ਹੋਰ ਤੇਜ਼ੀ ਨਾਲ ਕਰਨ ਲਈ ਕਾਰਪੋਰੇਸ਼ਨ 52 ਨਵੇਂ ਮਿੰਨੀ ਟਰੱਕ, 4 ਕੰਪੈਕਟਰ ਹੋਰ ਖਰੀਦ ਰਹੀ ਹੈ।
ਉਨਾਂ ਦੱਸਿਆ ਕਿ ਇਸ ਕੰਮ ਵਿਚ ਲੱਗੇ ਸਾਰੇ ਵਾਹਨ ਜੀ.ਪੀ.ਐਸ ਨਾਲ ਲੈਸ ਹਨ, ਜਿਸ ਤੋਂ ਇੰਨਾਂ ਦੀ ਲੁਕੇਸ਼ਨ ਦਾ ਪਤਾ ਨਾਲੋ-ਨਾਲ ਲੱਗਦਾ ਰਹਿੰਦਾ ਹੈ।ਉਨਾਂ ਕਿਹਾ ਕਿ ਕੂੜਾ ਪ੍ਰਬੰਧਨ ਤਹਿਤ ਹੁਣ ਨਗਰ ਨਿਗਮ ਦਾ ਧਿਆਨ ਸੋਲਿਡ ਵੇਸਟ ਪਲਾਂਟ ਕਾਇਮ ਕਰਨ ਵੱਲ ਕੇਂਦਰਿਤ ਹੈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media