ਕੋਵਿਡ ਦੀਆਂ ਸਾਵਧਾਨੀਆਂ ਵਰਤਦਿਆਂ 22 ਸਤੰਬਰ ਤੱਕ ਚੱਲੇਗੀ ਮਾਈਗ੍ਰੇਟਰੀ ਮੁਹਿੰਮ
ਸੰਗਰੂਰ, 20 ਸਤੰਬਰ (ਜਗਸੀਰ ਲੌਂਗੋਵਾਲ) – ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਤੇ ਜ਼ਿਲ੍ਹਾ ਟੀਕਾਕਰਨ ਅਫਸਰ
ਡਾ. ਹਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ `ਤੇ ਪੀ.ਐਚ.ਸੀ ਫ਼ਤਿਹਗੜ੍ਹ ਪੰਜਗਰਾਈਆਂ ਅਧੀਨ ਪੈਂਦੇ ਪਿੰਡਾਂ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਅਭਿਆਨ ਤਹਿਤ ਝੁੱਗੀਆਂ, ਭੱਠਿਆਂ, ਫ਼ੈਕਟਰੀਆਂ ਆਦਿ ਸਲੱਮ ਖੇਤਰਾਂ ਵਿੱਚ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਹ ਮੁਹਿੰਮ 20 ਤੋਂ 22 ਸਤੰਬਰ ਤੱਕ ਚੱਲੇਗੀ।
ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਦੱਸਿਆ ਕਿ ਇਸ ਸਬ ਨੈਸ਼ਨਲ ਇਮੂਨਾਇਜ਼ੇਸ਼ਨ ਦਿਵਸ ‘ਤੇ ਮਾਈਗ੍ਰੇਟਰੀ ਵਸੋਂ ਦੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ 9 ਟੀਮਾਂ ਵਲੋਂ 20 ਤੋਂ 22 ਸਤੰਬਰ ਤੱਕ ਚੱਲਣ ਵਾਲੇ ਇਸ ਪੋਲੀਓ ਰਾਊਂਡ ਵਿੱਚ ਭੱਠਿਆਂ, ਫੈਕਟਰੀਆਂ, ਪੋਲਟਰੀ ਫਾਰਮਾਂ, ਝੁੱਗੀਆਂ, ਪਥੇਰਾਂ, ਸ਼ੈਲਰ, ਨਿਰਮਾਣ ਅਧੀਨ ਇਮਾਰਤਾਂ ਆਦਿ ਹਾਈ ਰਿਸਕ ਏਰੀਏ ਦੇ 0-5 ਸਾਲ ਦੇ ਲਗਪਗ 1124 ਬੱਚੇ ਕਵਰ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕੰਮਪੇਨ ਦੌਰਾਨ ਕੋਵਿਡ-19 ਤੋਂ ਬਚਾਅ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਪੂਰਨ ਪਾਲਣਾ ਕੀਤੀ ਜਾਵੇਗੀ।
ਪੋਲੀਓ ਨੋਡਲ ਅਫ਼ਸਰ ਡਾ. ਰਿਤੂ ਨੇ ਕਾਮਿਆਂ ਨੂੰ ਕਿਹਾ ਕਿ ਉਹ 0-5 ਸਾਲ ਦੇ ਹਰ ਇੱਕ ਬੱਚੇ ਨੂੰ ਪੋਲੀਓ ਦੀਆਂ ਦੋ ਬੂੰਦਾਂ ਜ਼ਰੂਰ ਪਿਆਉਣ।ਬਲਾਕ ਐਜੂਕੇਟਰ ਸੋਨਦੀਪ ਸੰਧੂ ਤੇ ਸਿਹਤ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਵੇਂ ਭਾਰਤ ਵਿੱਚ 2011 ਤੋਂ ਬਾਅਦ ਪੋਲੀਉ ਦਾ ਕੋਈ ਵੀ ਕੇਸ ਨਹੀਂ ਮਿਲਿਆ।ਪਰ ਫਿਰ ਵੀ ਸਾਡੇ ਗੁਆਢੀ ਦੇਸ਼ ਪਕਿਸਤਾਨ ਵਿੱਚ ਪੋਲੀਉ ਦੇ ਕੇਸ ਅਜੇ ਵੀ ਮਿਲ ਰਹੇ ਹਨ।
Punjab Post Daily Online Newspaper & Print Media