ਕਿਸਾਨਾਂ ਨੂੰ ਫਸਲ ਮੁਤਾਬਿਕ ਗੰਨਾ ਬਾਂਡ ਕਰਾਉਣ ਦੀ ਖੁੱਲ੍ਹ – ਸੰਧੂ
ਧੂਰੀ, 1 ਅਕਤੂਬਰ (ਪ੍ਰਵੀਨ ਗਰਗ) – ਭਗਵਾਨਪੁਰਾ ਸ਼ੂਗਰ ਮਿੱਲ ਧੂਰੀ ਦੇ ਜੀ.ਐਮ ਕੇਨ ਜਸਵੰਤ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨਾਂ ਦੀ ਗੰਨੇ ਦੀ ਫਸਲ ਦੀ
ਬਕਾਇਆ ਰਹਿੰਦੀ ਰਾਸ਼ੀ ਬਹੁਤ ਜਲਦੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਅਗਲੇ ਮਹੀਨੇ ਸ਼ੂਗਰ ਮਿੱਲ ਵੱਲੋਂ ਨਵੇਂ ਸੀਜ਼ਨ ਦੌਰਾਨ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਉਹਨਾਂ ਗੰਨਾ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੰਨੇ ਦੀ ਬਾਂਡਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਵਾਰ ਜਿੰਮੀਂਦਾਰ ਦੀ ਇੱਛਾ ਅਨੁਸਾਰ ਫਸਲ ਦੀ ਹਾਲਤ ਦੇਖਦਿਆਂ ਖੁੱਲੇ੍ਹ ਰੂਪ ਵਿੱਚ ਗੰਨੇ ਦੀ ਬਾਂਡਿੰਗ ਕੀਤੀ ਜਾ ਰਹੀ ਹੈ, ਜਿੰਨਾਂ ਕਿਸਾਨਾਂ ਨੇ ਅਜੇ ਤੱਕ ਗੰਨੇ ਦੀ ਬਾਂਡਿੰਗ ਨਹੀਂ ਕਰਵਾਈ, ਉਹ ਆਪਣੀ ਬਾਂਡਿੰਗ ਕਰਵਾ ਲੈਣ।ਉਹਨਾਂ ਕਿਹਾ ਕਿ ਮਿੱਲ ਅਤੇ ਕਿਸਾਨਾਂ ਦਾ ਨਹੁੰ-ਮਾਸ ਵਾਲਾ ਰਿਸ਼ਤਾ ਹੈ ਅਤੇ ਭਗਵਾਨਪੁਰਾ ਸ਼ੂਗਰ ਮਿੱਲ ਕਿਸਾਨਾਂ ਦੀ ਆਪਣੀ ਮਿੱਲ ਹੈ, ਇਸ ਲਈ ਕਿਸੇ ਬਾਹਰਲੀ ਫੈਕਟਰੀ ਵਿੱਚ ਗੰਨਾ ਬਾਂਡ ਕਰਵਾਉਣ ਦੀ ਬਜਾਏ ਕਿਸਾਨ ਧੂਰੀ ਮਿੱਲ ਵਿੱਚ ਹੀ ਗੰਨੇ ਦੀ ਬਾਂਡਿੰਗ ਕਰਵਾਉਣ ਅਤੇ ਜੇਕਰ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਹੈ ਤਾਂ ਅਸੀਂ ਮਿਲ-ਬੈਠ ਕੇ ਹੱਲ ਕਰਾਂਗੇ।
ਉਹਨਾਂ ਕਿਹਾ ਕਿ ਬਿਜਾਈ ਦਾ ਢੁੱਕਵਾਂ ਸਮਾਂ ਹੈ, ਕਿਸਾਨ ਵੱਧ ਤੋਂ ਵੱਧ ਗੰਨੇ ਦੀ ਬਿਜ਼ਾਈ ਕਰਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media