ਜੰਡਿਆਲਾ ਗੁਰੂ, 17 ਅਕਤੂਬਰ (ਹਰਿੰਦਰਪਾਲ ਸਿੰਘ) – ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਹੁਦੇਦਾਰਾਂ ਦੀ ਇਕੱਤਰਤਾ ਹੋਈ।ਜਿਸ ਵਿਚ ਮਾਰਕੀਟ ਕਮੇਟੀ
ਗਹਿਰੀ ਮੰਡੀ ਜੰਡਿਆਲਾ ਗੁਰੂ ਦੇ ਚੇਅਰਮੈਨ ਕਸ਼ਮੀਰ ਸਿੰਘ ਜਾਣੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਇਸ ਇਕੱਤਰਤਾ ਵਿੱਚ ਯੂਥ ਆਗੂ ਕੁਲਦੀਪ ਸਿੰਘ ਭੋਲਾ ਨੂੰ ਜਿਲਾ ਅੰਮ੍ਰਿਤਸਰ ਦਿਹਾਤੀ ਕਿਸਾਨ ਸੈਲ ਦਾ ਵਾਇਸ ਚੇਅਰਮੈਨ ਨਿਯੁਕੱਤ ਕੀਤਾ ਗਿਆ।ਚੇਅਰਮੈਨ ਕਸ਼ਮੀਰ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੁਲਦੀਪ ਸਿੰਘ ਭੋਲਾ ਨੂੰ ਦਿਨ ਰਾਤ ਮਿਹਨਤ ਕਰਨ ’ਤੇ ਪਾਰਟੀ ਵੱਲੋਂ ਬਣਦਾ ਸਨਮਾਨ ਦਿੱਤਾ ਗਿਆ।ਵਾਇਸ ਚੇਅਰਮੈਨ ਕੁਲਦੀਪ ਸਿੰਘ ਭੋਲਾ ਨੇ ਪਾਰਟੀ ਹਾਈਕਮਾਂਡ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਚੇਅਰਮੈਨ ਕਸ਼ਮੀਰ ਸਿੰਘ ਜਾਣੀਆ ਤੇ ਸਮੂਹ ਦਾ ਧੰਨਵਾਦ ਕੀਤਾ।
ਇਸ ਮੌਕੇ ਚੇਅਰਮੈਨ ਬਲਾਕ ਸੰਪਤੀ ਹਰਜੀਤ ਸਿੰਘ ਬੰਡਾਲਾ, ਸਰਪੰਚ ਜਗਜੀਤ ਸਿੰਘ ਜੋਗੀ, ਸਰਪੰਚ ਜੋਗਾ ਸਿੰਘ, ਮੁੱਖ ਬੁਲਾਰਾ ਅਵਤਾਰ ਟੱਕਰ, ਪ੍ਰਿੰਸੀਪਲ ਸੁਖਦੀਪ ਸਿੰਘ, ਮਲੂਕ ਸਿੰਘ ਸੁੱਖੇਵਾਲ, ਸਰਪੰਚ ਰਾਜਵਿੰਦਰ ਰਾਜੂ, ਸਰਪੰਚ ਗੁਰਦਿਆਲ ਸਿੰਘ, ਸੁਰਿੰਦਰ ਸ਼ਾਹ ਮੱਲੀਆਂ, ਸਰਪੰਚ ਚਮਕੋੌਰ ਸਿੰਘ, ਸਰਪੰਚ ਰਣਜੀਤ ਸਿੰਘ ਲਾਲੀ, ਰਿੰਕੂ ਅੱਡਾ ਬੰਡਾਲਾ, ਸੁੱਖਾ ਬਾਠ, ਹਰਪਾਲ ਸਿੰਘ, ਸਰਪੰਚ ਸਤਿੰਦਰ ਟੀਟੂ, ਬੰਟੀ ਬੰਡਾਲਾ, ਰਣਜੀਤ ਸਿੰਘ ਗੋਲੀ, ਮਲਕੀਤ ਸਿੰਘ, ਨਵਤੇਜ ਆਦਿ ਹਾਜ਼ਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media