Friday, April 17, 2026

ਧੂਰੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਖੂਨਦਾਨ ਕਰਨ ਨਾਲ ਇਨਸਾਨੀਅਤ ਤੇ ਇਨਸਾਨੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ – ਹਰੀ ਸਿੰਘ
ਧੂਰੀ, 19 ਸਤੰਬਰ (ਪ੍ਰਵੀਨ ਗਰਗ) – ਸਥਾਨਕ ਸਨਾਤਨ ਧਰਮ ਆਸ਼ਰਮ ਵਿਖੇ ਅਗਰਵਾਲ ਸਮਾਜ ਸਭਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਸੁਆਮੀ ਵਿਵੇਕਾਨੰਦ ਸ਼ਾਖਾ ਧੂਰੀ ਵੱਲੋਂ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਦਾ ਉਦਘਾਟਨ ਸੰਦੀਪ ਸਿੰਗਲਾ ‘ਆਪ’ ਆਗੂ ਨੇ ਰਿਬਨ ਕੱਟ ਕੇ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਪ੍ਰੀਤ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋ ਕੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕੀਤੀ।ਉਨਾਂ ਕਿਹਾ ਕਿ ਖੂਨਦਾਨ ਨਾਲ ਇਨਸਾਨੀਅਤ ਅਤੇ ਇਨਸਾਨੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ।ਕੈਂਪ `ਚ ਸ਼੍ਰੀ ਰਘੂ ਨਾਥ ਹਸਪਤਾਲ ਸੁਸਾਇਟੀ ਲੁਧਿਆਣਾ ਤੋਂ ਡਾ. ਪੱਲਵੀ ਦੀ ਅਗਵਾਈ ਹੇਠ ਆਈ ਟੀਮ ਨੇ 31 ਯੂਨਿਟ ਖੂਨ ਇਕੱਤਰ ਕੀਤਾ।
                  ਇਸ ਮੌਕੇ ਮਹਾਸ਼ਾ ਪ੍ਰਤੀਗਿਆ ਪਾਲ, ਰਾਜਿੰਦਰ ਸ਼ਰਮਾਂ, ਗਿਆਨ ਚੰਦ, ਮਦਨ ਲਾਲ ਬਾਂਸਲ, ਬਸੰਤ ਕੁਮਾਰ, ਸੁਰੇਸ਼ ਬਾਂਸਲ, ਹੰਸ ਰਾਜ ਗਰਗ, ਅਸ਼ੋਕ ਕੁਮਾਰ, ਹੰਸ ਰਾਜ ਬਜਾਜ, ਸ਼ਾਮ ਲਾਲ ਸਿੰਗਲਾ, ਰੇਵਾ ਛਾੜੀਆ, ਪੂਜਾ ਜਿੰਦਲ, ਨਰੇਸ਼ ਸਿੰਗਲਾ, ਮਲਕੀਤ ਚਾਂਗਲੀ, ਜਨਕ ਰਾਜ ਮੀਮਸਾ, ਵਿਵੇਕ ਗੁਪਤਾ, ਮਨਜੀਤ ਸਿੰਘ ਬਖਸ਼ੀ, ਸੁਭਾਸ਼ ਬਾਂਸਲ, ਗੋਨਾ ਜਵੰਧਾ, ਭੁਪਿੰਦਰ ਪਾਲ ਮਿੱਠਾ ਅਤੇ ਚੰਦਰ ਸ਼ੇਖਰ ਲੱਕੀ ਆਦਿ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …