Tuesday, April 21, 2026

ਸਰਬਤ ਦਾ ਭਲਾ ਟਰੱਸਟ ਵਲੋਂ ਸਰਹਾਲਾ ‘ਚ ਸਿਲਾਈ-ਕਢਾਈ ਕੇਂਦਰ ਦੀ ਸ਼ੁਰੂਆਤ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ) – ਦੁਬਈ ਦੇ ਨਾਮਵਰ ਕਾਰੋਬਾਰੀ ਤੇ ਉਘੇ ਸਮਾਜ ਸੇਵੀ ਡਾ. ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਨੌਜਵਾਨ ਲੜਕੀਆਂ ਅਤੇ ਘਰੇਲੂ ਔਰਤਾਂ ਨੂੰ ਕਿੱਤਾ ਮੁਖੀ ਸਿਖਿਆ ਰਾਹੀਂ ਆਤਮ ਨਿਰਭਰ ਬਣਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਚਲਾਏ ਜਾ ਰਹੇ ਸਿਲਾਈ ਤੇ ਕਢਾਈ ਕੇਂਦਰਾਂ ਦੀ ਲੜੀ ਤਹਿਤ ਅੱਜ ਅੰਮ੍ਰਿਤਸਰ ਜਿਲੇ ਦੇ ਪਿੰਡ ਸਰਹਾਲਾ ਵਿਖੇ ਵੀ ਇੱਕ ਸਿਲਾਈ ਤੇ ਕਢਾਈ ਕੇਂਦਰ ਦੀ ਸ਼ੁਰੂਆਤ ਕੀਤੀ ਗਈ।
             ਕੋਵਿਡ-19 ਦੇ ਚੱਲਦਿਆਂ ਬੜੇ ਹੀ ਸਾਦੇ ਢੰਗ ਨਾਲ ਸਿਲਾਈ ਕੇਂਦਰ ਦੀਆਂ ਵਿਦਿਆਰਥਣਾਂ ਅਤੇ ਇਲਾਕੇ ਦੇ ਕੁਝ ਪਤਵੰਤੇ ਸੱਜਣਾਂ ਨੇ ਮਿਲ ਕੇ ਜਪੁਜੀ ਸਾਹਿਬ ਅਤੇ ਸ੍ਰੀ ਅਨੰਦ ਸਾਹਿਬ ਦੇ ਪਾਠ ਕਰਨ ਉਪਰੰਤ ਅਰਦਾਸ ਕਰਕੇ ਕੇਂਦਰ ਦੀ ਸ਼ੁਰੂਆਤ ਕੀਤੀ।ਜਿਕਰਯੋਗ ਹੈ ਕਿ ਟਰਸਟ ਵਲੋਂ ਕਰਵਾਏ ਜਾਂਦੇ 6 ਮਹੀਨੇ ਦੇ ਸਿਲਾਈ ਕਢਾਈ ਕੋਰਸ ਉਪਰੰਤ ਵਿਦਿਆਰਥੀਆਂ ਨੂੰ ਟਰੱਸਟ ਵਲੋਂ ਮਿਲਣ ਵਾਲਾ ਸਰਟੀਫਿਕੇਟ ਦੇਸ਼ ਵਿਦੇਸ਼ ਵਿਚ ਮਾਨਤਾ ਪ੍ਰਾਪਤ ਹੁੰਦਾ ਹੈ। ਇਸ ਦੌਰਾਨ ਸਰਬਤ ਦਾ ਭਲਾ ਟਰਸਟ ਦੀ ਅੰਮ੍ਰਿਤਸਰ ਇਕਾਈ ਦੇ ਮੈਂਬਰ ਪਲਵਿੰਦਰ ਸਿੰਘ ਸਰਹਾਲਾ ਤੋਂ ਇਲਾਵਾ ਪਿੰਡ ਦੀ ਗਰੈਜੂਏਟ ਅਤੇ ਅਗਾਂਹਵਧੂ ਸੋਚ ਵਾਲੀ ਸਰਪੰਚ ਗੁਰਪ੍ਰੀਤ ਕੌਰ, ਸਾਬਕਾ ਸਰਪੰਚ ਅਜੀਤ ਸਿੰਘ, ਨੰਬਰਦਾਰ ਭਗਵੰਤ ਸਿੰਘ, ਮੈਂਬਰ ਜਗੀਰ ਸਿੰਘ ਉਪਲ, ਮੈਂਬਰ ਗੁਰਦਿਆਲ ਸਿੰਘ ਉਪਲ, ਮਨਜਿੰਦਰ ਸਿੰਘ ਹੁੰਦਲ, ਪ੍ਰਗਟ ਸਿੰਘ ਢੇਸੀ, ਅਧਿਆਪਕਾ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …