Sunday, July 27, 2025
Breaking News

ਕਰਵਾ ਚੌਥ ਦੇ ਤਿਓਹਾਰ ‘ਤੇ ਸੁਹਾਗਣਾਂ ਨੇ ਲਗਵਾਈ ਮਹਿੰਦੀ

ਧੂਰੀ, 3 ਅਕਤੂਬਰ (ਪ੍ਰਵੀਨ ਗਰਗ) – ਦੇਸ਼ ਭਰ ਵਿੱਚ ਕਰਵਾ ਚੌਥ ਦੇ ਮਨਾਏ ਜਾਣ ਵਾਲੇ ਤਿਓਹਾਰ ਦੇ ਚਲਦਿਆਂ ਅੱਜ ਬਜ਼ਾਰਾਂ ਵਿੱਚ ਮਿਠਾਈ ਅਤੇ ਫਲ-ਫਰੂਟ ਵਾਲ਼ੀਆਂ ਦੁਕਾਨਾਂ ਦੇ ਨਾਲ-ਨਾਲ ਹਾਰ-ਸ਼ਿੰਗਾਰ ਵਾਲੀਆਂ ਦੁਕਾਨਾਂ ‘ਤੇ ਭਾਰੀ ਭੀੜ ਰਹੀ।ਇਸ ਦੇ ਨਾਲ ਹੀ ਮਹਿੰਦੀ ਲਗਾਉਣ ਵਾਲੇ ਰਾਜਸਥਾਨੀ ਕਾਰੀਗਰਾਂ ਅਤੇ ਵੱਖ-ਵੱਖ ਬਿਊਟੀ ਪਾਰਲਰਾਂ ਵਿੱਚ ਵੀ ਵੱਡੀ ਗਿਣਤੀ ‘ਚ ਮਹਿੰਦੀ ਲਗਵਾਉਣ ਸੁਹਾਗਣਾਂ ਪਹੁੰਚੀਆਂ।ਡਿਜ਼ਾਇਨਰ ਮਹਿੰਦੀ ਲਗਾਉਣ ਵਾਲੇ ਇੱਕ ਕਾਰੀਗਰ ਨੇ ਦੱਸਿਆ ਕਿ ਕਰਵਾ ਚੌਥ ਤੋਂ ਦੋ ਦਿਨ ਪਹਿਲਾਂ ਹੀ ਉਨਾਂ ਕੋਲ ਅਕਸਰ ਮਹਿੰਦੀ ਲਗਵਾਉਣ ਵਾਲੀਆਂ ਸੁਹਾਗਣਾਂ ਦੀ ਭਾਰੀ ਭੀੜ ਰਹਿੰਦੀ ਹੈ ਅਤੇ ਮਹਿੰਦੀ ਲਗਾਉਣ ਦਾ ਇਹ ਕੰਮ ਬਾਹਰੋਂ ਬੁਲਾਏ ਗਏ ਸਪੈਸ਼ਲ ਕਾਰੀਗਰਾਂ ਵੱਲੋਂ ਦਿਨ-ਰਾਤ ਚੱਲਦਾ ਰਹਿੰਦਾ ਹੈ।
              ਜ਼ਿਕਰਯੋਗ ਹੈ ਕਿ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਸੁਹਾਗਣਾਂ ਵਲੋਂ ਕਰਵਾ ਚੌਥ ਵਾਲੇ ਦਿਨ ਆਪਣੇ ਮਨੋਰੰਜਨ ਕਈ ਕਿੱਟੀ ਪਾਰਟੀਆਂ ਆਦਿ ਦਾ ਆਯੋਜਨ ਵੀ ਕੀਤਾ ਜਾਂਦਾ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …