Friday, March 27, 2026

ਮੇਅਰ ਦੀ ਅਗਵਾਈ ‘ਚ ਕਾਂਗਰਸੀ ਕੌਂਸਲਰਾਂ ਵਲੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ

ਕਿਸਾਨ ਸਾਡੇ ਦੇਸ਼ ਦਾ ਸਰਮਾਇਆ ਹਨ – ਮੇਅਰ ਰਿੰਟੂ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ‘ਚ ਸਾਰੇ ਕਾਂਗਰਸੀ ਕੌਂਸਲਰਾਂ ਨੇ ‘ਕਿਸਾਨ ਦਿਵਸ’ ਮੌਕੇ ਕੰਪਨੀ ਬਾਗ ਵਿਖੇ ਕੇਂਦਰ ਸਰਕਾਰ ਵਲੋਂ ਧੱਕੇ ਨਾਲ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ ਕੀਤੀ।ਮੇਅਰ ਰਿੰਟੂ ਨੇ ਕੌਂਸਲਰਾਂ ਸਮੇਤ ਇਕ ਦਿਨ ਲਈ ਅੰਨ ਤੇ ਪਾਣੀ ਤਿਆਗ ਕੇ ਇਨਾਂ ਕਾਨੂੰਨਾਂ ਖਿਲਾਫ ਆਪਣਾ ਰੋਸ ਪ੍ਰਗਟਾਉਂਦਿਆਂ ਕਿਸਾਨਾਂ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ ਕੀਤਾ।
ਮੇਅਰ ਨੇ ਇਸ ਸਮੇਂ ਕਿਹਾ ਕਿ ਮੋਦੀ ਸਰਕਾਰ ਦੁਆਰਾ ਬਣਾਏ ਗਏ ਤਿੰਨ ਕਾਨੂੰਨ ਨਾ ਸਿਰਫ ਕਿਸਾਨ ਵਿਰੋਧੀ ਹਨ, ਬਲਕਿ ਗੈਰ ਸੰਵਿਧਾਨਕ ਵੀ ਹਨ।ਉਨਾਂ ਕਿਹਾ ਕਿ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਆਦਿ ਸਥਾਨਾਂ ਤੋਂ ਹਜ਼ਾਰਾਂ ਕਿਸਾਨ ਇਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਹਨ, ਜਿੰਨਾਂ ਦੇ ਨਾਲ ਕਾਂਗਰਸ ਪਾਰਟੀ ਹਰ ਸਮੇਂ ਉਨਾਂ ਕਿਸਾਨਾਂ ਖੜੀ ਹੈ।
                ਮੇਅਰ ਰਿੰਟੂ ਨੇ ਭਾਜਪਾ ਦੀ ਸੂਬਾਈ ਲੀਡਰਸ਼ਿਪ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਹੜੇ ਆਗੂਆਂ ਨੇ ਆਪਣੀ ਸਾਰੀ ਸਿਆਸੀ ਜ਼ਿੰਦਗੀ ‘ਚ ਕਦੇ ਇਕ ਵੀ ਚੋਣ ਨਹੀਂ ਜਿੱਤੀ, ਉਹ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਉਨਾਂ ਨੂੰ ਗੰੁਮਰਾਹ ਕਰ ਰਹੇ ਹਨ।ਰਿੰਟੂ ਨੇ ਕਿਹਾ ਕਿ ਉਹ ਖੁਦ ਇਕ ਕਿਸਾਨ ਪਰਿਵਾਰ ਤੋਂ ਹਨ ਤੇ ਇਸ ਕਾਨੂੰਨ ਤੋਂ ਪੀੜਤ ਹਰ ਕਿਸਾਨ ਦੇ ਦੁੱਖ ਦਰਦ ਨੂੰ ਸਮਝਦੇ ਹਨ।ਪਰ ਭਾਜਪਾ ਦੇ ਜਿਹੜੇ ਆਗੂ ਇਨਾਂ ਕਾਨੂੰਨਾਂ ਦੇ ਹੱਕ ਵਿਚ ਬੋਲ ਰਹੇ ਹਨ ਨਾ ਤਾਂ ਉਨਾਂ ਵਿਚੋਂ ਕੋਈ ਕਿਸਾਨ ਹੈ ਤੇ ਨਾ ਹੀ ਉਨਾਂ ਨੂੰ ਖੇਤੀ ਬਾਰੇ ਕੋਈ ਸਮਝ ਹੈ।
                 ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀ ਇਨਾਂ ਕਾਨੂੰਨਾਂ ਨੂੰ ਨਕਾਰ ਦਿੱਤਾ ਹੈ, ਪਰ ਜਦੋਂ ਤੱਕ ਕੇਂਦਰ ਸਰਕਾਰ ਇਨਾਂ ਨੂੰ ਪੂਰੀ ਤਰਾਂ ਰੱਦ ਨਹੀਂ ਕਰਦੀ ਤਦ ਤੱਕ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਸ਼ੰਕਿਆਂ ਦਾ ਹੱਲ ਨਹੀਂ ਕੀਤਾ ਜਾ ਸਕਦਾ ਹੈ।ਮੇਅਰ ਨੇ ਇਨਕਮ ਟੈਕਸ ਵਿਭਾਗ ਵੱਲੋਂ ਪੰਜਾਬ ਦੇ ਆੜਤੀਆਂ ਖਿਲਾਫ ਕੀਤੀ ਜਾ ਰਹੀ ਛਾਪੇਮਾਰੀ ਨੂੰ ਬਦਲਾਖੋਰੀ ਦੀ ਕਾਰਵਾਈ ਦਸਦਿਆਂ ਕੇਂਦਰ ਸਰਕਾਰ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਸਲਾਹ ਦਿੱਤੀ।
                   ਇਸ ਮੌਕੇ ਰਮਨ ਬਖਸ਼ੀ ਸੀਨੀ. ਡਿਪਟੀ ਮੇਅਰ, ਯੂਨਸ ਕੁਮਾਰ ਡਿਪਟੀ ਮੇਅਰ, ਕੌਂਸਲਰ ਵਿਕਾਸ ਸੋਨੀ, ਸੁਨੀਲ ਕੌਂਟੀ, ਨਵਦੀਪ ਸਿੰਘ ਹੰੁਦਲ, ਸ਼ਰਨਜੀਤ ਕੋਰ, ਸੰਨਪ੍ਰੀਤ ਸਿੰਘ ਔਜਲਾ, ਅਨੇਕ ਸਿੰਘ, ਸ੍ਰੀਮਤੀ ਮਮਤਾ ਦੱਤਾ, ਸ੍ਰੀਮਤੀ ਜਤਿੰਦਰ ਕੌਰ ਸੋਨੀਆ, ਸ੍ਰੀਮਤੀ ਪ੍ਰਿਅੰਕਾ ਸ਼ਰਮਾ, ਜਤਿੰਦਰ ਸਿੰਘ ਮੋਤੀ ਭਾਟੀਆ, ਜੀਤ ਸਿੰਘ ਭਾਟੀਆ, ਰਾਜੇਸ਼ ਮਦਾਨ, ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …