Friday, March 20, 2026

ਪਿੰਡ ਮੂਲੇਚੱਕ ਦੀ ਪੰਚਾਇਤ ਨੂੰ ਵਿਕਾਸ ਕਾਰਜ਼ਾਂ ਲਈ ਮੰਤਰੀ ਸੋਨੀ ਨੇ ਦਿੱਤਾ 19 ਲੱਖ ਦਾ ਚੈਕ

ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਪਿੰਡ ਮੂਲੇਚੱਕ ਦੀ ਪੰਚਾਇਤ ਨ ਵਿਕਾਸ ਕਾਰਜ਼ਾਂ ਲਈ 19 ਦਾ ਚੈਕ ਦਿੰਦਿਆਂ ਪਿੰਡ ਦੇ ਗੁਰਦੁਆਰਾ ਗਿਆਨ ਦਾਸ ਦੀ ਧਰਮਸ਼ਾਲਾ ਬਣਾਉਣ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
              ਸੋਨੀ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਦੇ ਹਲਕੇ ਵਿੱਚ ਵਿਕਾਸ ਦੇ ਕਾਰਜ਼ ਤੇਜੀ ਨਾਲ ਚੱਲ ਰਹੇ ਹਨ।ਚੋਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਹਰ ਹੀਲੇ ਪੂਰ ਕੀਤੇ ਜਾਣਗੇ।ਉਨਾਂ ਨੇ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਵੀ ਲਿਆ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ।
                 ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸਰਪੰਚ ਸੁਖਵੰਤ ਸਿੰਘ ਰਿੰਕੂ, ਸਾਬਕਾ ਸਰਪੰਚ ਰਾਜਪਾਲ ਸਿੰਘ ਚੋਪੜਾ, ਸਕੱਤਰ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ ਚੋਪੜਾ, ਰਤਨ ਸਿੰਘ, ਕਾਲਾ ਸਿੰਘ, ਸਿੰਦਾ ਸਿੰਘ, ਗੁਰਤੇਜ ਸਿੰਘ, ਮੰਗਲ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ, ਸੁਖਬੀਰ ਸਿੰਘ ਨੰਬਰਦਾਰ, ਸੁਖਮੀਤ ਸਿੰਘ ਪ੍ਰਧਾਨ ਸਪਰੋਟਸ ਕਲੱਬ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …