ਲੜਕੀ ਦੇ ਵਿਆਹ ਲਈ ਦਿੱਤੀ ਨਕਦ ਰਾਸ਼ੀ ਤੇ ਲੋੜੀਂਦਾ ਸਮਾਨ
ਅੰਮ੍ਰਿਤਸਰ, 29 ਦਸੰਬਰ (ਖੁਰਮਣੀਆਂ) – ਅਟਾਰੀ-ਰਾਮ ਤੀਰਥ ਬਾਈਪਾਸ ’ਤੇ ਸਥਿਤ ਸਵਿਸ ਸਿਟੀ, ਸਵਿਸ ਲੈਂਡ, ਸਵਿਸ ਗ੍ਰੀਨ ਅਤੇ ਰੋਜ਼ਲੈਂਡ ਦੀ ਸਾਂਝੀ
ਗਠਿਤ ਕੀਤੀ ਗਈ ਸਵਿਸ ਕਾਲੋਨੀਜ਼ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਲੋੜਵੰਦ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ ਹੈ।ਸੰਸਥਾ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੰੁਡਾ ਦੀ ਅਗਵਾਈ ਹੇਠ ਕਾਲੋਨੀ ਵਾਸੀਆਂ ਨੇ ਮਿਲ ਕੇ ਕੁੱਝ ਸਮਾਂ ਪਹਿਲਾਂ ਚਲਾਣਾ ਕਰ ਗਏ ਸਵ: ਬਲਦੇਵ ਰਾਜ ਦੀ ਪਤਨੀ ਆਸ਼ਾ ਰਾਣੀ ਨੂੰ ਲੜਕੀ ਕ੍ਰਿਸ਼ਮਾ ਦੇ ਵਿਆਹ ਲਈ 24 ਹਜ਼ਾਰ ਦੀ ਨਕਦ ਰਾਸ਼ੀ ਅਤੇ ਲੋੜੀਂਦਾ ਸਮਾਨ ਭੇਟ ਕੀਤਾ।
ਇਸ ਮੌਕੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ, ਕਸ਼ਮੀਰ ਸਿੰਘ, ਹਰਜਿੰਦਰ ਸਿੰਘ, ਗੁਰਸਾਹਿਬ ਸਿੰਘ, ਅਮਲੋਕ ਸਿੰਘ, ਅਸ਼ੋਕ ਕੁਮਾਰ, ਜਤਿੰਦਰ ਸਿੰਘ, ਰਾਜ ਕਲੇਰ, ਕਰਨਬੀਰ ਸਿੰਘ, ਨਰਿੰਦਰ ਜੈਨ, ਗੈਵੀ, ਵਰਧਮਾਨ ਜੈਨ ਆਦਿ ਸੋਸਾਇਟੀ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media