ਕਪੂਰਥਲਾ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਸੈਨਾ ਵਿੱਚ ਭਰਤੀ ਲਈ ਜਲੰਧਰ ਕੈਂਟ ਵਿਖੇ ਭਰਤੀ ਰੈਲੀ ਚੱਲ ਰਹੀ ਹੈ।ਇਸ ਭਰਤੀ ਰੈਲੀ ਵਿੱਚ
ਸਰੀਰਕ ਤੇ ਮੈਡੀਕਲ ਟੈਸਟ ਪਾਸ ਹੋਣ ਤੋਂ ਬਾਅਦ ਲਿਖਤੀ ਪ੍ਰੀਖਿਆ ਲਈ ਜਾਂਦੀ ਹੈ ।
ਰੋਜ਼ਗਾਰ ਬਿਊਰੋ ਮੁਖੀ ਨੀਲਮ ਮਹੇ ਨੇ ਕਿਹਾ ਕਿ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਸੀ-ਪਾਈਟ ਕੇਂਦਰ ਕਾਂਜਲਾ ਵਿਖੇ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਬੈਚ ਵਿੱਚ ਤਿਆਰੀ ਕਰਨ ਲਈ ਆਉਣ ਵਾਲੇ ਪ੍ਰਾਰਥੀਆਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਰਹਿਣਾ, ਖਾਣਾ ਪੀਣਾ ਆਦਿ ਪੰਜਾਬ ਸਰਕਾਰ ਵਲੋਂ ਬਿਲਕੁੱਲ ਮੁਫ਼ਤ ਮੁਹੱਇਆ ਕਰਵਾਇਆ ਜਾਵੇਗਾ ।
ਉਨਾਂ ਜਿਲ੍ਹੇ ਦੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲੈਣ ਕਿਉਕਿ ਜੋ ਇਹਨਾਂ ਸੈਂਟਰਾਂ ਵਿੱਚ ਬਹੁਤ ਹੀ ਤਜਰਬੇਕਾਰ ਅਧਿਆਪਕਾਂ ਵੱਲੋਂ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ ।
ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਕਰੀਅਰ ਕਾਊਂਸਲ ਗੋਰਵ ਕੁਮਾਰ 96469-06412 ਅਤੇ ਸੀ-ਪਾਈਟ ਕੇਂਦਰ ਦੇ ਅਧਿਆਪਕ ਹਰਮਿੰਦਰ ਸਿੰਘ 78891-75575 ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media