Saturday, September 21, 2024

ਕੁੰਗਫੂ ਵੁਸ਼ੂ ਤੇ ਬੋਧੀਜੀਤ ਮਾਰਸ਼ਲ ਆਰਟ ਦੀ ਦਿੱਤੀ ਸਿੱਖਿਆ

ਅੰਮ੍ਰਿਤਸਰ, 11 ਫਰਵਰੀ (ਸੰਧੂ) – ਨੌਜਵਾਨਾ ਤੇ ਬੱਚਿਆਂ ਦੀ ਸਿਹਤ ਅਤੇ ਆਤਮ ਰੱਖਿਆ ਨੂੰ ਲੈ ਕੇ ਈਸਟ ਮੋਹਨ ਨਗਰ ਵਿਖੇ ਕੁੰਗਫੂ ਵੁਸ਼ੂ ਤੇ ਬੋਧੀਜੀਤ ਫੈਡਰੇਸ਼ਨ ਆਫ ਇੰਡੀਆ ਦੇ ਸੰਸਥਾਪਕ ਅਤੇ ਕੌਮਾਂਤਰੀ ਕੋਚ ਮਾਸਟਰ ਹਰਜੀਤ ਸਿੰਘ ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ।
                  ਜਿਸ ਦੌਰਾਨ ਯੈਲੋ ਬੈਲਟ, ਗ੍ਰੀਨ ਬੈਲਟ, ਔਰੇਂਜ ਬੈਲਟ, ਬਲੈਕ ਬੈਲਟ ਅਤੇ ਪਰਪਲ ਬੈਲਟ ਜੇਤੂ ਅਮਨਦੀਪ ਕੌਰ, ਅਗੰਮਦੀਪ ਸਿੰਘ, ਕੁੰਵਰ ਮਹਿਤਾਬ ਸਿੰਘ, ਸਾਯਸ਼ ਸ਼ਰਮਾ, ਜੈਲੂਰ ਸਿੰਘ ਭਾਟੀਆ, ਹਰਮਨ ਸਿੰਘ, ਭਾਵਨਾ, ਨੈਤਿਕ, ਫਤਿਹ, ਹਰਸਰਗੁਨ ਸਿੰਘ, ਏਕਮਜੀਤ ਸਿੰਘ, ਰਿਧਮ, ਨਾਜਿਰ ਇਕਬਾਲ ਆਦਿ ਖਿਡਾਰੀਆਂ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲੈ ਕੇ ਕੁੰਗਫੂ ਵੁਸ਼ੂ ਤੇ ਬੋਧਜੀਤ ਮਾਰਸ਼ਲ ਆਰਟ ਦੀ ਸਿੱਖਿਆ ਤੇ ਗੁਰ ਹਾਸਲ ਕੀਤੇ।ਇਸ ਦੌਰਾਨ ਬੇਹਤਰ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਬੈਲਟਾਂ ਅਤੇ ਸਰਟੀਫਿਕੇਟ ਤਕਸੀਮ ਕਰਦਿਆਂ ਮਾਸਟਰ ਹਰਜੀਤ ਸਿੰਘ ਨੇ ਕਿਹਾ ਕਿ ਰੋਜ਼ਾਨਾ ਦੇ ਰੁਝੇਵਿਆਂ ਦੇ ਬਾਵਜੂਦ ਵੀ ਕੁੰਗਫੂ-ਵੁਸ਼ੂ ਅਤੇ ਬੋਧਜੀਤ ਮਾਰਸ਼ਲ ਆਰਟ ਦੀ ਸਿੱਖਿਆ ਦਾ ਪ੍ਰਚਲਨ ਵਧ ਰਿਹਾ ਹੈ।ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਅਤੇ ਗੈਰ ਸਰਕਾਰੀ ਪਾਰਕਾਂ ਦਾ ਇਸਤੇਮਾਲ ਸਿਰਫ ਤੇ ਸਿਰਫ ਖੇਡਣ ਲਈ ਹੀ ਹੋਣਾ ਚਾਹੀਦਾ ਹੈ।

Check Also

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਵੱਛਤਾ ਸਹੁੰ ਚੁੱਕੀ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਸਵੱਛਤਾ ਹੀ ਸੇਵਾ 2024 ਮੁਹਿੰਮ ਤਹਿਤ ਰਜੇਸ਼ ਕੁਮਾਰ ਦੂਬੇ …