Tuesday, July 29, 2025
Breaking News

ਦਿੱਲੀ ਮੋਰਚੇ ‘ਚ ਸਰਗਰਮ ਭੂਮਿਕਾ ਨਿਭਾਅ ਰਹੀ ਮਹਿਲਾ ਕਿਸਾਨ ਆਗੂ ਮੁਖਤਿਆਰ ਕੌਰ ਦਾ ਦਿਹਾਂਤ

ਸੰਗਰੂਰ, 16 ਮਾਰਚ (ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ‘ਚ ਚੱਲ ਰਹੇ ਮੋਰਚਿਆਂ ਵਿੱਚ ਪਹਿਲੇ ਦਿਨ ਤੋਂ ਅਹਿਮ ਜਿੰਮੇਵਾਰੀ ਤੇ ਸਰਗਰਮ ਭੂਮਿਕਾ ਨਿਭਾਉਣ ਵਾਲੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਸ਼ਾਹਪੁਰ ਕਲਾਂ ਦੀ ਮਹਿਲਾ ਆਗੂ ਮਾਤਾ ਮੁਖਤਿਆਰ ਕੌਰ ਦਾ ਦਿਹਾਂਤ ਹੋ ਗਿਆ।
                        ਮਿਲੀ ਜਾਣਕਾਰੀ ਅਨੁਸਾਰ ਮਾਤਾ ਮੁਖਤਿਆਰ ਕੌਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਆਗੂ ਗੁਰਮੇਲ ਸਿੰਘ ਸ਼ਾਹਪੁਰ ਦੇ ਪਤਨੀ ਸੀ, ਜੋ ਕਿ ਟਿਕਰੀ ਬਾਰਡਰ ‘ਤੇ ਚੱਲ ਰਹੇ ਅੰਦੋਲਨ ਵਿੱਚ ਆਪਣੇ ਪਰਿਵਾਰ ਸਮੇਤ ਸ਼ਾਮਲ ਸੀ।ਪਿਛਲੇ ਦਿਨੀਂ ਹੀ ਬਿਮਾਰ ਹਾਲਾਤਾਂ ‘ਚ ਹੀ ਵਾਪਸ ਪਿੰਡ ਪਰਤਣ ‘ਤੇ ਉਨਾਂ ਦਾ ਇਲਾਜ਼ ਲਗਾਤਾਰ ਚੱਲ ਰਿਹਾ ਸੀ।ਪਰ ਅਚਾਨਕ ਜਿਆਦਾ ਤਬੀਅਤ ਖਰਾਬ ਹੋਣ ਕਾਰਨ ਪਰਿਵਾਰ ਵਲੋਂ ਉਹਨਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਐਮਰਜੈਂਸੀ ਦਾਖਲ ਕਰਵਾਇਆ ਗਿਆ, ਜਿਥੇ ਉਹਨਾਂ ਦਾ ਦਿਹਾਂਤ ਹੋ ਗਿਆ ।
                    ਕਿਸਾਨੀ ਅੰਦੋਲਨ ਵਿੱਚ ਮਾਤਾ ਮੁਖਤਿਆਰ ਕੌਰ ਵਲੋਂ ਪਾਏ ਯੋਗਦਾਨ ਕਰਕੇ ਵੱਡੀ ਗਿਣਤੀ ‘ਚ ਪਹੁੰਚੇ ਇਲਾਕੇ ਦੇ ਕਿਸਾਨ ਆਗੂਆਂ ਤੇ ਕਿਸਾਨ ਮਹਿਲਾਵਾਂ ਤੋਂ ਇਲਾਵਾ ਪਿੰਡ ਨਿਵਾਸੀਆਂ ਵਲੋਂ ਮ੍ਰਿਤਕ ਦੇਹ ‘ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਝੰਡਾ ਪਾ ਕੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਨਾਂ ਦਾ ਸਸਕਾਰ ਕੀਤਾ ਗਿਆ ।
                          ਇਸ ਮੌਕੇ ਕਿਸਾਨ ਆਗੂ ਦਲਵਾਰ ਸਿੰਘ, ਜੱਗਰ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ ਪ੍ਰਧਾਨ, ਬਿੱਕਰ ਸਿੰਘ ਜਨਰਲ ਸਕੱਤਰ ਤੋਲਾਵਾਲ, ਭੋਲਾ ਸਿੰਘ ਪ੍ਰਧਾਨ ਝਾੜੋਂ, ਗੁਰਜਿੰਦਰ ਸਿੰਘ ਬਲਾਕ ਆਗੂ, ਬਿੱਟੂ ਸਿੰਘ ਪ੍ਰਧਾਨ, ਧੀਰਾ ਸਿੰਘ, ਬਿੱਕਰ ਸਿੰਘ ਸਲਾਹਕਾਰ, ਹਰਬੰਸ ਸਿੰਘ ਖਜਾਨਚੀ, ਇਸਤਰੀ ਵਿੰਗ ਤੋਂ ਸ਼ਰਨਜੀਤ ਕੌਰ, ਪਰਮਜੀਤ ਕੌਰ, ਹਰਦੇਵ ਕੌਰ ਆਦਿ ਹਾਜ਼ਰ ਸਨ।ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਮਹਿਲਾ ਕਿਸਾਨ ਆਗੂ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ ਕਰਨ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …