ਨਵਾਂਸ਼ਹਿਰ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਦੀ ਪ੍ਰਧਾਨਗੀ ਅਤੇ ਖੇਤੀਬਾੜੀ ਅਫ਼ਸਰ ਡਾ. ਨਰੇਸ਼ ਕੁਮਾਰ
ਕਟਾਰੀਆ ਦੀ ਅਗਵਾਈ ਹੇਠ ‘ਖੁਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ’ ਅਧੀਨ ਪਿੰਡ ਮਲਕਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਡਾ. ਨਰੇਸ਼ ਕੁਮਾਰ ਕਟਾਰੀਆ ਨਵਾਂਸ਼ਹਿਰ ਨੇ ਕਿਸਾਨਾਂ ਨੂੰ ਕੁਦਰਤੀ ਸੋਮੇ ਜਿਵੇਂ ਕਿ ਪਾਣੀ ਆਦਿ ਦੀ ਬੱਚਤ ਲਈ ਸਾਉਣੀ ਦੀ ਫਸਲ ਝੋਨੇ ਦੀ ਬਿਜਾਈ ਡੀ.ਐੱਸ.ਆਰ ਮਸ਼ੀਨ ਰਾਹੀਂ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਧਰਤੀ ਹੇਠਲ਼ੇ ਪਾਣੀ ਦੇ ਡਿੱਗਦੇ ਪੱਧਰ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਾਂਭਿਆ ਜਾ ਸਕੇ।ਉਨ੍ਹਾਂ ਨੇ ਕਿਸਾਨਾਂ ਨੂੰ ਹਲਕੀਆਂ ਜਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।ਝੋਨੇ ਦੀ ਸਿੱਧੀ ਬਿਜਾਈ ਸਮੇਂ ਖੇਤ ਤਰ ਵੱਤਰ ਹੋਣਾ ਚਾਹੀਦਾ ਹੈ।ਜਪਸਇਸ ਤਕਨੀਕ ਨਾਲ ਇੱਕ ਏਕੜ ਵਿੱਚ ਬੀਜ ਦੀ ਮਾਤਰਾ 8 ਕਿੱਲੋ ਤੋਂ ਵੱਧ ਨਹੀਂ ਹੋਣੀ ਚਾਹੀਦੀ।ਸਿਆੜ ਤੋਂ ਸਿਆੜ ਫ਼ਾਸਲਾ 8-9 ਇੰਚ ਹੋਣਾ ਚਾਹੀਦਾ ਹੈ।ਸਭ ਤੋਂ ਜਰੂਰੀ ਸੋਧੇ ਹੋਏ ਬੀਜ ਨੂੰ 1.25 ਤੋਂ 1.50 ਇੰਚ ਤੋਂ ਵਧ ਡੂੰਘਾ ਨਾ ਬੀਜੋ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਜੋ ਵਾਤਾਵਰਨ ਅਤੇ ਮਨੁੱਖਤਾ ਨੂੰ ਇਸ ਦੇ ਬੁਰੇ ਪ੍ਰਭਾਵ ਤੋਂ ਬਚਾਇਆ ਜਾ ਸਕੇ।ਡਾ. ਕੁਲਵਿੰਦਰ ਕੌਰ, ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਅਤੇ ਸੈਂਪਲ ਲੈਣ ਦੇ ਤਰੀਕੇ ਬਾਰੇ ਜਾਣਕਾਰੀ ਦਿੰਦਿਆਂ ਮਿੱਟੀ ਪਰਖ ਦੇ ਅਧਾਰ ਤੇ ਹੀ ਖਾਦਾਂ ਪਾਉਣ ਦੀ ਸਲਾਹ ਦਿੱਤੀ।ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕਿਸਾਨਾਂ ਨੇ ਹਾੜ੍ਹੀ ਦੀ ਫਸਲ ਨੂੰ ਸ਼ਿਫਾਰਿਸ ਅਨੁਸਾਰ ਡੀ.ਏ.ਪੀ ਖਾਦ ਪਾਈ ਹੈ ਤਾਂ ਸਾਉਣੀ ਦੀ ਫ਼ਸਲ ਨੂੰ ਪਾਉਣ ਦੀ ਜਰੂਰਤ ਨਹੀਂ ਹੈ।ਇੰਜ. ਚੰਦਨ ਸ਼ਰਮਾ, ਸਹਾਇਕ ਖੇਤੀਬਾੜੀ ਇੰਜ. ਨੇ ਕਿਸਨਾਂ ਨੂੰ ਖੇਤੀਬਾੜੀ ਮਹਿਕਮੇ ਵੱਲੋ ਵਖ-ਵੱਖ ਖੇਤੀਬਾੜੀ ਸੰਦਾਂ ਤੇ ਦਿਤੀ ਜਾਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੱਸਿਆ ਕਿ ਜੇਕਰ ਕਿਸਾਨ ਗਰੁੱਪ ਬਣਾ ਕੇ ਖੇਤੀ ਮਸ਼ੀਨਰੀ ਦੀ ਖਰੀਦ ਕਰਦੇ ਹਨ ਤਾਂ ਕਿਸਾਨ ਗਰੁੱਪਾ ਨੂੰ 80% ਸਬਸਿਡੀ ਦਿੱਤੀ ਜਾਂਦੀ ਹੈ।ਕੈਪਟਨ ਦਰਸ਼ਨ ਸਿੰਘ, ਜੀ.ਓ.ਜੀ ਨੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਖੇਤੀ ਮਾਹਿਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ੍ਰੀ ਸਰਬਜੀਤ ਸਿੰਘ ਏ.ਐਸ.ਆਈ, ਕੁਲਜਿੰਦਰ ਕੁਮਾਰ ਅਤੇ ਜਸਵਿੰਦਰ ਕੋਰ ਏ.ਟੀ.ਐਮ, ਸ਼ਿੰਗਾਰਾ ਰਾਮ, ਰਾਮ ਲੁਭਾਇਆ, ਸ਼ਿੰਗਾਰਾ ਰਾਮ ਸੈਕਟਰੀ ਮਲਕਪੁਰ, ਸੋਸਾਇਟੀ ਪ੍ਰਧਾਨ ਮਨਜੀਤ ਸਿੰਘ, ਹਰਭਜਨ ਸਿੰਘ ਨੰਬਰਦਾਰ ਮਲਕਪੁਰ, ਨਵਦੀਪ ਸਿੰਘ, ਜਗਤਾਰ ਸਿੰਘ ਆਦਿ ਸ਼ਾਮਿਲ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media