Monday, July 14, 2025
Breaking News

ਪੁਸ਼ਪਾ ਰਾਣੀ ਤਾਇਲ ਬਣੀ ਨਗਰ ਕੌਂਸਲ ਪ੍ਰਧਾਨ

ਸਰਕਾਰ ਤੋਂ ਫੰਡ ਲਿਆ ਕੇ ਕਰਵਾਏ ਜਾਣਗੇ ਸ਼ਹਿਰ ਦੇ ਵਿਕਾਸ ਕਾਰਜ਼ – ਗੋਲਡੀ

ਧੂਰੀ, 12 ਅਪ੍ਰੈਲ (ਪ੍ਰਵੀਨ ਗਰਗ) – ਸਥਾਨਕ ਨਗਰ ਕੌਂਸਲ ਦੇ ਦਫਤਰ ਵਿਖੇ ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਦੀ ਅਗੁਵਾਈ ਵਿੱਚ ਨਵੇਂ ਚੁਣੇ ਗਏ ਕੌਂਸਲਰਾਂ ਦੀ ਹੋਈ ਪਲੇਠੀ ਮੀਟਿੰਗ ਵਿੱਚ ਕੌਂਸਲਰ ਪੁਸ਼ਪਾ ਰਾਣੀ ਤਾਇਲ ਧਰਮ ਪਤਨੀ ਸੰਦੀਪ ਤਾਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਧੂਰੀ ਨੂੰ ਨਗਰ ਕੌਂਸਲ ਧੂਰੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਸੇ ਲੜੀ ਤਹਿਤ ਸਾਧੂ ਰਾਮ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਰਾਜੀਵ ਚੌਧਰੀ ਨੂੰ ਨਗਰ ਕੌਂਸਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ।ਇਹ ਮੀਟਿੰਗ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਦੀ ਦੇਖ-ਰੇਖ ਹੇਠ ਹੋਈ।ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਪੁਸ਼ਪਾ ਰਾਣੀ ਤਾਇਲ, ਸਾਧੂ ਰਾਮ ਅਤੇ ਰਾਜੀਵ ਚੌਧਰੀ ਨੂੰ ਮੁਬਾਰਕਵਾਦ ਦਿੰਦਿਆਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਾਸੋਂ ਧੂਰੀ ਸ਼ਹਿਰ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਲਿਆ ਕੇ ਨਵੀਂ ਚੁਣੀ ਕਮੇਟੀ ਰਾਹੀਂ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਰਹਿੰਦੇ ਅਧੂਰੇ ਵਿਕਾਸ ਕਾਰਜ ਨਵੀਂ ਚੁਣੀ ਕਮੇਟੀ ਰਾਹੀਂ ਜਲਦ ਪੂਰੇ ਕਰਵਾਏ ਜਾਣਗੇ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਸ਼੍ਰੀਮਤੀ ਪੁਸ਼ਪਾ ਰਾਣੀ ਤਾਇਲ ਨੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂਨੂੰ ਜੋ ਜੁੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ ਅਤੇ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
                       ਇਸ ਮੌਕੇ ਹਾਜ਼ਰ ਕੌਂਸਲਰਾਂ ਵਿੱਚ ਸ਼ਾਮਿਲ ਅਸ਼ਵਨੀ ਧੀਰ, ਪੁਸ਼ਪਿੰਦਰ ਸ਼ਰਮਾ, ਮਹਾਂਵੀਰ ਫੌਜੀ, ਅਜੈ ਪਰੋਚਾ, ਬਲਵਿੰਦਰ ਸਿੰਘ ਬਿੱਲੂ ਅਤੇ ਪਤਵੰਤਿਆਂ ਵਿੱਚ ਸ਼ਾਮਿਲ ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾਂ, ਮਾਰਕਿਟ ਕਮੇਟੀ ਦੇ ਚੇਅਰਮੈਨ ਮੁਨੀਸ਼ ਗਰਗ, ਹਨੀ ਤੂਰ, ਕੁਨਾਲ ਗਰਗ, ਨਰੇਸ਼ ਕੁਮਾਰ ਮੰਗੀ, ਸੁਰੇਸ਼ ਕੁਮਾਰ ਬਾਂਸਲ, ਮੁਨੀਸ਼ ਕੁਮਾਰ ਰਿੰਕੂ, ਦਰਸ਼ਨ ਸਿੰਘ ਸਦਿਓੜਾ, ਰਾਕੇਸ਼ ਕੁਮਾਰ ਆਦਿ ਵੱਲੋਂ ਪੁਸ਼ਪਾ ਰਾਣੀ ਨੂੰ ਪ੍ਰਧਾਨ ਬਨਣ ‘ਤੇ ਮੁਬਾਰਕਵਾਦ ਦਿੱਤੀ ਗਈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …