ਸੰਗਰੂਰ, 19 ਅਪੈਲ (ਜਗਸੀਰ ਲੌਂਗੋਵਾਲ) – ਸਥਾਨਕ ਜੈਨ ਮੰਦਰ ਚੌਕ ਨੇੜੇ ਵੱਡੇ ਵਿਹੜੇ ਵਿੱਚ ਇੰਟਰਲਾਕਿੰਗ ਟਾਈਲਾਂ ਦਾ ਫਰਸ਼ ਲਗਾਉਣ ਦਾ ਕੰਮ ਵਾਰਡ ਨੰਬਰ 1 ਤੋਂ ਨਵੇੰ ਕੌਂਸਲਰ ਬਲਜਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਕਾਂਗਰਸੀ ਆਗੂ ਡਾ. ਬਲਵੰਤ ਸਿੰਘ ਗੁੰਮਟੀ ਨੇ ਸ਼ੁਰੂ ਕਰਵਾਇਆ।
ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਵੱਡੇ ਵਿਹੜੇ ਵਿੱਚ ਮੇਨ ਰੋਡ ‘ਤੇ ਇੱਕ ਪਾਸੇ ਇੰਟਰਲਾਕਿੰਗ ਹੁਣੇ ਜਦਕਿ ਦੂਜੇ ਪਾਸੇ ਬਾਅਦ ‘ਚ ਲਗਾਈਆਂ ਜਾਣਗੀਆਂ।ਇਸ ਤੋਂ ਇਲਾਵਾ ਹੋਰ ਅਧੂਰੇ ਕੰਮ ਹਨ ਪਹਿਲ ਦੇ ਆਧਾਰ ‘ਤੇ ਪੂਰੇ ਕੀਤੇ ਜਾਣਗੇ।
ਇਸ ਮੌਕੇ ਸੁਖਮਨਜੋਤ ਸਿੰਘ, ਬੂਟਾ ਸਿੰਘ, ਜਸਵਿੰਦਰ ਸਿੰਘ ਪੱਪੂ, ਅਤੇ ਨਗਰ ਕੌਂਸਲ ਵਲੋਂ ਮੇਜਰ ਸਿੰਘ ਆਦਿ ਹਾਜ਼ਰ ਸਨ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …