Monday, July 14, 2025
Breaking News

ਲੇਖ ਲਿਖਣ ਮੁਕਾਬਲੇ ‘ਚ ਸੈਕੰਡਰੀ ਵਰਗ ਦੀ ਸ਼ਤ ਪ੍ਰਤੀਸ਼ਤ ਸ਼ਮੂਲੀਅਤ

ਚੰਡੀਗੜ, 17 ਮਈ (ਪ੍ਰੀਤਮ ਲੁਧਿਆਣਵੀ) – ਬਲਾਕ ਧੂਰੀ ਵਲੋਂ ਕਰਵਾਏ ਗਏ ਲੇਖ ਲਿਖਣ ਮੁਕਾਬਲਿਆਂ ਵਿੱਚ ਬਲਾਕ ਦੇ ਸਾਰੇ ਹਾਈ ਅਤੇ ਸੈਕੰਡਰੀ ਸਕੂਲਾਂ ਨੇ ਸ਼ਤ ਪ੍ਰਤੀਸ਼ਤ ਸ਼ਮੂਲੀਅਤ ਕੀਤੀ।ਬਲਾਕ ਕੋਆਰਡੀਨੇਟਰ ਸ੍ਰੀਮਤੀ ਨਵਜੋਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੁਕਾਬਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨ।ਮਿਡਲ ਵਰਗ ਦੇ ਵਿੱਚ ਵੀ ਬਲਾਕ ਧੂਰੀ ਦੇ ਸਾਰੇ ਸਕੂਲਾਂ ਤੋਂ ਪੂਰਾ ਯੋਗਦਾਨ ਮਿਲਣ ਦੀ ਉਨਾਂ ਨੂੰ ਪੂਰਨ ਉਮੀਦ ਹੈ।ਉਨਾਂ ਨੇ ਬਲਾਕ ਧੂਰੀ ਦੇ ਮਿਹਨਤੀ ਤੇ ਸੂਝਵਾਨ ਨੋਡਲ ਸਕੂਲ ਇੰਚਾਰਜ਼ਾਂ ਨੂੰ ਇਸ ਸ਼ਤ ਪ੍ਰਤੀਸ਼ਤ ਭਾਗੀਦਾਰੀ ਲਈ ਮੁਬਾਰਕਬਾਦ ਦਿੱਤੀ।ਸੰਗਰੂਰ ਦੇ ਜ਼ਿਲ੍ਹਾ ਸਿਖਿਆ ਅਫ਼ਸਰ ਮਲਕੀਤ ਸਿੰਘ ਔਲਖ, ਉਪ ਜ਼ਿਲ੍ਹਾ ਸਿਖਿਆ ਅਫ਼ਸਰ ਹਰਜੀਤ ਸਿੰਘ ਅਤੇ ਜ਼ਿਲਾ ਕੋਆਰਡੀਨੇਟਰ ਮਿਸ ਕਿਰਨ ਬਾਲਾ ਨੇ ਇਸ ਸੰਬੰਧ ਵਿੱਚ ਬਲਾਕ ਕੋਆਰਡੀਨੇਟਰ ਸ੍ਰੀਮਤੀ ਨਵਜੋਤ ਕੌਰ ਅਤੇ ਧੂਰੀ ਬਲਾਕ ਦੇ ਸਬੰਧਿਤ ਅਧਿਆਪਕਾਂ ਨੂੰ ਅਜਿਹੀਆਂ ਸਫਲ ਗਤੀਵਿਧੀਆਂ ਲਈ ਸ਼ਾਬਾਸ਼ ਦਿੱਤੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …