ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ) – ਅਜੋਕੀ ਪੰਜਾਬੀ ਕਹਾਣੀ ਵਿੱਚ ਵਿਸ਼ੇਸ਼ ਸਥਾਨ ਬਣਾਉਣ ਵਾਲੇ ਸਮਰੱਥ ਕਥਾਕਾਰ ਦੀਪ ਦੇਵਿੰਦਰ ਸਿੰਘ ਦੂਰਦਰਸ਼ਨ
ਤੋਂ ਦਰਸ਼ਕਾਂ ਦੇ ਰੂਬਰੂ ਹੋਣਗੇ।
ਦੇਵ ਦਰਦ, ਹਰਜੀਤ ਸਿੰਘ ਸੰਧੂ, ਮਨਮੋਹਨ ਢਿੱਲੋਂ, ਸ਼ੈਲਿੰਦਰਜੀਤ ਰਾਜਨ ਅਤੇ ਸ਼ਾਇਰ ਮਲਵਿੰਦਰ ਨੇ ਅੱਜ ਇਥੋਂ ਜਾਰੀ ਬਿਆਨ ਵਿੱਚ ਕਿਹਾ ਕਿ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਰੋਜ਼ਾਨਾ ਪ੍ਰਸਾਰਿਤ ਹੁੰਦੇ ਪ੍ਰੋਗਰਾਮ “ਗੱਲਾਂ ਤੇ ਗੀਤ” ਦੇ ਅੰਤਰਗਤ 20 ਜੁਲਾਈ ਮੰਗਲਵਾਰ ਸਵੇਰੇ 8-30 ਵਜੇ ਦੀਪ ਦੇਵਿੰਦਰ ਸਿੰਘ ਪੰਜਾਬੀ ਕਹਾਣੀ ‘ਤੇ ਵਿਚਾਰ ਚਰਚਾ ਕਰਨਗੇ।
“ਅਜੋਕੀ ਪੰਜਾਬੀ ਕਹਾਣੀ ਅਤੇ ਅੱਜ ਦਾ ਸਮਾਜ” ਵਿਸ਼ੇ ’ਤੇ ਹੋਣ ਵਾਲੀ ਇਸ ਵਿਚਾਰ ਚਰਚਾ ਦਾ ਸੰਚਾਲਨ ਪ੍ਰਮੁੱਖ ਸ਼ਾਇਰ ਸ਼ੁਕਰਗੁਜ਼ਾਰ ਸਿੰਘ ਕਰਨਗੇ, ਜਦਕਿ ਪ੍ਰੋਗਰਾਮ ਦੇ ਡਾਇਰੈਕਟਰ ਗੁਰਮੇਲ ਸਿੰਘ ਹੋਣਗੇ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media