ਸਮਰਾਲਾ, 10 ਅਗਸਤ (ਇੰਦਰਜੀਤ ਸਿੰਘ ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਸਮਰਾਲਾ ਦਾ ਨਤੀਜਾ ਸ਼ਾਨਦਾਰ ਰਿਹਾ।ਸਕੂਲ
ਪ੍ਰਿੰਸੀਪਲ ਸੁਮਨ ਲਤਾ ਨੇ ਦੱਸਿਆ ਕਿ ਸੈਸ਼ਨ 2020-2021 ਦੌਰਾਨ ਬਾਰਵੀਂ ਜਮਾਤ ਦਾ ਆਰਟਸ, ਸਾਇੰਸ ਅਤੇ ਕਾਮਰਸ ਗਰੁੱਪ ਦੇ 272 ਵਿਦਿਆਰਥੀਆਂ ਦਾ ਬੋਰਡ ਦਾ ਨਤੀਜਾ ਸ਼ਤ ਪ੍ਰਤੀਸ਼ਤ ਆਇਆ ਹੈ।ਇਹ ਸਕੂੂਲ ਅਧਿਆਪਕਾਂ ਦੀ ਮਿਹਨਤ ਦਾ ਨਤੀਜ਼ਾ ਹੈ, ਜਿਨ੍ਹਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਆਨਲਾਈਨ ਕਲਾਸਾਂ ਰਾਹੀ ਆਪਣੇ ਟੀਚੇ ਨੂੰ ਪੂਰਾ ਕੀਤਾ।ਬਾਰਵੀਂ ਜਮਾਤ ਦੇ ਸਾਇੰਸ ਗਰੁੱਪ ਵਿਚੋਂ ਕਰਨ ਕੁਮਾਰ 94.5%, ਅਕਸ਼ਿਤ ਕੁਮਾਰ ਮੜਕਣ 94.4% ਅਤੇ ਰਾਹੁਲ ਭਾਰਦਵਾਜ 94% ਅੰਕ ਲੈ ਕੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ।ਆਰਟਸ ਗਰੁੱਪ ਵਿੱਚੋਂ ਹਰਸ਼ਦੀਪ ਸਿੰਘ 93.8%, ਕੁਲਵਿੰਦਰ ਸਿੰਘ 90.4%, ਰਾਹੁਲ 89.6% ਅਤੇ ਕ੍ਰਿਸ਼ਨਾ ਕੁਮਾਰ ਨੇ 88.6% ਅੰਕ ਲੈ ਕੇ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹਨ ਅਤੇ ਕਾਮਰਸ ਗਰੁੱਪ ਵਿਚੋਂ ਜਸਕਰਨ ਸਿੰਘ ਨੇ 93.8%, ਹਰਜੋਤ ਸਿੰਘ ਨੇ 93.4%, ਸੁਖਰਾਜ ਸਿੰਘ ਨੇ 93.4% ਅਤੇ ਹਿਮਾਂਸ਼ੂ ਕੁਮਾਰ ਨੇ 93% ਅੰਕ ਲੈ ਕੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ ਹਨ।ਇਸੇ ਤਰਾਂ ਕਰਨ ਕੁਮਾਰ ਨੇ 94.6%, ਹਰਸ਼ਦੀਪ ਸਿੰਘ ਨੇ 93.8% ਅਤੇ ਜਸਕਰਨ ਸਿੰਘ 93.8% ਅੰਕ ਲੈ ਕੇ ਵੱਖ-ਵੱਖ ਗਰੁੱਪਾਂ ਵਿੱਚੋਂ ਪੂਰੇ ਸਕੂਲ ‘ਚ ਪਹਿਲੇ ਸਥਾਨ ‘ਤੇ ਰਹੇ।
ਪਹਿਲੀਆਂ ਪੁਜ਼ੀਸ਼ਨਾਂ ਵਾਲੇ ਤੇ ਪਾਸ ਹੋਏ ਸਾਰੇ ਬੱਚਿਆਂ ਨੂੰ ਪ੍ਰਿੰਸੀਪਲ ਸੁਮਨ ਲਤਾ, ਜਤਿੰਦਰ ਕੁਮਾਰ, ਰਾਜੀਵ ਰਤਨ, ਸੰਦੀਪ ਕੌਰ, ਇੰਦਰਪ੍ਰੀਤ ਕੌਰ, ਵਰਿੰਦਰ ਕੁਮਾਰ, ਜਸਪ੍ਰੀਤ ਕੌਰ, ਸ਼ੋਸ਼ਲ ਮੀਡੀਆ ਇੰਚਾਰਜ਼ ਪਵਨਪ੍ਰੀਤ ਸਿੰਘ ਨੇ ਸੁਭਕਾਮਨਾਵਾਂ ਦਿੱਤੀਆਂ।
Punjab Post Daily Online Newspaper & Print Media